18.8 C
Toronto
Saturday, October 18, 2025
spot_img
Homeਕੈਨੇਡਾਅਵਤਾਰ ਮਿਨਹਾਸ ਵਲੋਂ ਈਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ਼...

ਅਵਤਾਰ ਮਿਨਹਾਸ ਵਲੋਂ ਈਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਚੋਣਾਂ ਲੜਨ ਦਾ ਐਲਾਨ

Avtar Minhas copy copyਈਟੋਬੀਕੋ/ਬਿਊਰੋ ਨਿਊਜ਼ : ਪ੍ਰਸਿੱਧ ਬਿਜਨਸਮੈਨ ਅਤੇ ਪੰਜਾਬੀ ਕਮਿਊਨਿਟੀ ਦੀ ਜਾਣੀਂ ਪਹਿਚਾਣੀਂ ਸ਼ਖਸੀਅਤ ਅਵਤਾਰ ਮਿਨਹਾਸ ਨੇ ਈਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹ ਪਹਿਲਾਂ ਇਸੇ ਇਲਾਕੇ ਦੀ ਕਾਉਂਸਲਰ ਸੀਟ ਲਈ ਲੜ ਚੁੱਕੇ ਹਨ ਅਤੇ ਦੂਸਰੇ ਨੰਬਰ ਤੇ ਆਏ ਸਨ। ਉੱਘੀ ਸ਼ਖਸੀਅਤ ਅਵਤਾਰ ਮਿਨਹਾਸ ਜੀ ਪਿਛਲੇ 15 ਸਾਲਾਂ ਤੋਂ ਉੱਪਰ ਈਟੋਬੀਕੋਕ ਨਾਰਥ ਵਿੱਚ ਅਵਤਾਰ ਆਟੋ ਦੇ ਨਾਂ ਹੇਠ ਆਪਣਾਂ ਬਿਜਨਸ ਕਰ ਰਹੇ ਹਨ। ਹਰ ਚੰਗੀ ਕਮਿਉਨਿਟੀ ਦੀ ਤਰ੍ਹਾਂ ਈਟੋਬੀਕੋਕ ਏਰੀਆ ਵੀ ਮਲਟੀਕਲਚਰਲ ਕਮਿਊਨਿਟੀ ਸੰਸਥਾਵਾਂ ਨਾਲ ਭਰਪੂਰ ਹੋਣ ਕਾਰਨ ਆਪਣੀਂ ਵੱਖਰੀ ਪਹਿਚਾਣ ਰੱਖਦਾ ਹੈ। ਅਵਤਾਰ ਮਿਨਹਾਸ ਸਾਹਿਬ ਜੀ ਨੇ ਇਸੇ ਏਰੀਏ ਵਿੱਚ ਬਿਜਨਸ ਕਰਨ ਦੇ ਨਾਲ-ਨਾਲ ਵਾਲੰਟੀਅਰ ਕੰਮ ਕੀਤੇ ਹਨ ਅਤੇ ਕਈ ਸੰਸਥਾਵਾਂ ਨੂੰ ਦਾਨ ਵੀ ਕਰ ਚੁੱਕੇ ਹਨ। ਬਿਜਨਸ ਕਰਨ ਦੇ ਨਾਲ-ਨਾਲ ਆਪਣੇ ਬੱਚਿਆਂ, ਪਰਿਵਾਰ ਨਾਲ ਈਟੋਬੀਕੋਕ ਏਰੀਏ ਵਿੱਚ ਪਿਛਲੇ 15 ਸਾਲਾਂ ਤੋਂ ਰਹਿਣ ਕਾਰਨ, ਇਸ ਏਰੀਏ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂੰ ਹਨ ਅਤੇ ਉਹਨਾਂ ਦਾ ਹੱਲ ਵੀ ਜਾਣਦੇ ਹਨ। ਪ੍ਰੈਕਟੀਕਲ ਤਜਰਬਾ ਹੋਣ ਕਾਰਨ ਉਹ ਇਸ ਏਰੀਰੇ ਦੇ ਢੁਕਵੇਂ ਸਕੂਲ ਟਰਸਟੀਜ਼ ਉਮੀਦਵਾਰ ਹਨ। ਉਹ ਪਿਛਲੇ ਲਗਭਗ ਪਿਛਲੇ 35 ਸਾਲਾਂ ਤੋਂ ਉੱਪਰ ਕੈਨੇਡਾ ਵਿੱਚ ਰਹਿ ਰਹੇ ਹਨ ੳਤੇ ਈਟੋਬੀਕੋਕ ਨਾਰਥ ਵਿੱਚ ਆਟੋ ਬਿਜਨਸ ਕਰ ਰਹੇ ਹਨ। ਕਮਿਊਨਿਟੀ ਦੀ ਸੇਵਾ ਭਾਵਨਾਂ ਨਾਲ ਭਰਪੂਰ ਹੋਣ ਕਾਰਨ ਉਹ ਕਈ ਸੰਸਥਾਵਾਂ ਦੀ ਮੱਦਦ ਕਰ ਚੁੱਕੇ ਹਨ। ਵਿਲੀਅਮ ਆਸਲਰ ਹਸਪਤਾਲ ਲਈ 50,000 ਡਾਲਰ ਇਕੱਠੇ ਕਰਨੇ, ਸੀ ਐਨ ਆਈ ਬੀ,ਖੇਡ ਸੰਸਥਾਵਾਂ ਅਤੇ ਸਾਉਥ ਏਸ਼ੀਅਨ ਸੀਨੀਅਰਜ਼ ਸੰਸਥਾਵਾਂ ਦੀ ਮੱਦਦ ਕਰਨਾਂ ਉਹਨਾਂ ਦੇ ਸ਼ਲਾਘਾਯੋਗ ਕੰਮ ਹਨ। ਈਟੋਬੀਕੋਕ ਵਾਰਡ ਨੰ 1 ਅਤੇ 2 ਸਕੂਲ ਟਰੱਸਟੀਜ ਦੀ ਐਡਵਾਂਸ ਪੋਲਿੰਗ 16,17 ਜੁਲਾਈ ਅਤੇ ਵੋਟਾਂ ਦਾ ਆਖਰੀ ਦਿਨ 25 ਜੁਲਾਈ ਮਿੱਥਿਆ ਗਿਆ ਹੈ।

RELATED ARTICLES

ਗ਼ਜ਼ਲ

POPULAR POSTS