25 C
Toronto
Friday, June 5, 2026
spot_img
Homeਕੈਨੇਡਾਗੀਤਕਾਰ ਰਾਜਾ ਕੈਨੇਡਾ ਦੇ ਜਨਮ ਦਿਨ ਮੌਕੇ ਲੱਗੀਆਂ ਰੌਣਕਾਂ

ਗੀਤਕਾਰ ਰਾਜਾ ਕੈਨੇਡਾ ਦੇ ਜਨਮ ਦਿਨ ਮੌਕੇ ਲੱਗੀਆਂ ਰੌਣਕਾਂ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨਾਮਵਰ ਪੰਜਾਬੀ ਗੀਤਕਾਰ ਰਾਜਾ ਕੈਨੇਡਾ ਉਰਫ ਹਰਬਿੰਦਰ ਸਿੰਘ ਦੀਵੜਾ ਦਾ 50ਵਾਂ ਜਨਮ ਦਿਨ ਬੀਤੇ ਦਿਨੀ ਮਿਸੀਸਾਗਾ ਦੇ ਗਰੈਂਡ ਤਾਜ ਬੈਂਕੁਟ ਹਾਲ ਵਿੱਚ ਪਰਿਵਾਰਕ ਮੈਂਬਰਾਂ, ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ‘ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੱਸਣਯੋਗ ਹੈ ਕਿ ਗੀਤਕਾਰ ਬਰੈਂਪਟਨ ਦੇ ਨਿਵਾਸੀ ਰਾਜਾ ਕੈਨੇਡਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਉਹਨਾਂ ਦੇ ਲਿਖੇ ਕਈ ਗੀਤ ਵੱਖ-ਵੱਖ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋ ਚੁੱਕੇ ਹਨ।
ਇਸ ਮੌਕੇ ਉਹਨਾਂ ਦੀ ਪਤਨੀ ਕੁਲਵਿੰਦਰ ਕੌਰ, ਬੇਟੇ ਹਰਜਿੰਦਰਪਾਲ ਸਿੰਘ ਹੈਰੀ ਤੇ ਹਰਜਾਪ ਸਿੰਘ, ਉਹਨਾਂ ਦੇ ਛੋਟੇ ਵੀਰ ਮਨਜਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰ ਤੋਂ ਇਲਾਵਾ ਉਹਨਾਂ ਦੇ ਨਜ਼ਦੀਕੀ ਦੋਸਤ, ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਮਹਿਮਾਨ ਹਾਜ਼ਰ ਸਨ।

RELATED ARTICLES
POPULAR POSTS