-6 C
Toronto
Monday, January 19, 2026
spot_img
Homeਕੈਨੇਡਾਬਰੈਂਪਟਨ ਸਿਟੀ ਵਲੋਂ ਸਿੱਖ ਹੈਰੀਟੇਜ਼ ਮਹੀਨੇ ਨੂੰ ਸਫਲਤਾ ਪੂਰਵਕ ਮਨਾਇਆ

ਬਰੈਂਪਟਨ ਸਿਟੀ ਵਲੋਂ ਸਿੱਖ ਹੈਰੀਟੇਜ਼ ਮਹੀਨੇ ਨੂੰ ਸਫਲਤਾ ਪੂਰਵਕ ਮਨਾਇਆ

ਬਰੈਂਪਟਨ : ਬਰੈਂਪਟਨ ਦੇ ਸਿਟੀ ਹਾਲ ਵਲੋਂ ਸਿੱਖ ਇਤਿਹਾਸ ਨਾਲ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ਼ ਮਹੀਨੇ ਦੇ ਤੌਰ ‘ਤੇ ਸਫਲਤਾ ਪੂਰਵਕ ਮਨਾਇਆ ਗਿਆ। ਇਸ ਸਮਾਗਮ ਵਿੱਚ ਭਾਈਚਾਰੇ ਅਤੇ ਦੂਸਰੇ ਭਾਈਚਾਰੇ ਲੋਕ ਭਾਰੀ ਮਾਤਰਾ ਵਿੱਚ ਪਹੁੰਚੇ।
ਇਸ ਮੌਕੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਸ਼ਖ਼ਸੀਅਤਾਂ ਨੂੰ ਉਨ੍ਹਾਂ ਵਲੋਂ ਵੱਖ ਵੱਖ ਖੇਤਰਾਂ ਵਿੱਚ ਪਾਏ ਗਏ ਯੋਗਦਾਨ ਬਦਲੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਕੋਈ ਚਾਰ ਸੌ ਦੇ ਕਰੀਬ ਲੋਕਾਂ ਵਲੋਂ ਭਾਗ ਲਿਆ ਗਿਆ। ਇਸ ਵਿੱਚ ਫੈਡਰਲ ਦੇ ਮੰਤਰੀ ਅਮਰਜੀਤ ਸੋਹੀ ਖਾਸ ਤੌਰ ‘ਤੇ ਹਾਜ਼ਰ ਹੋਏ। ਕੌਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਸਮਾਗਮ ਵਿੱਚ ਸ਼ਾਮਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਇਸ ਮਹੀਨੇ ਨੂੰ ਸਿਟੀ ਕੌਂਸਲ ਬਰੈਂਪਟਨ ਵਲੋਂ 2015 ਵਿੱਚ ਸਿੱਖ ਹੈਰੀਟੇਜ਼ ਵਲੋਂ ਮਾਨਤਾ ਦੇ ਦਿੱਤੀ ਗਈ ਸੀ।
ਇਸ ਮੌਕੇ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਬਿਕਰਮਜੀਤ ਸਿੰਘ ਗਿੱਲ ਨੂੰ ਬਾਸਕਿਟ ਬਾਲ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਬਦਲੇ, ਹਰਵਿੰਦਰ ਕੌਰ ਬਾਜਵਾ ਨੂੰ ਡਿਸਏਬਿਲਟੀ ਰਾਇਟਸ ਐਡਵੋਕੇਟ ਅਵਾਰਡ, ਅਵਤਾਰ ਔਜਲ ਨੂੰ ਪਹਿਲੀ ਪੰਜਾਬੀ ਸਿਟੀ ਕੌਂਸਲਰ, ਮਨਵਿੰਦਰ ਸਿੰਘ ਸਹੋਤਾ ਨੂੰ ਐਨਸੀਏਏ ਬਾਸਕਿਟ ਬਾਲ ਲਈ, ਰੂਪਨ ਸਿੰਘ ਬੱਲ ਨੂੰ ਕੈਨੇਡੀਅਨ ਪੰਜਾਬੀ ਕਾਮੇਡਨੀਅਨ ਐਕਟਰ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸਿਟੀ ਮੇਅਰ ਲਿੰਡਾ ਜੈਫਰੇ, ਕੌਂਸਲਰ ਜੌਹਨ ਸਪਰੋਵਰੀ, ਕੌਸਲਰ ਮਾਰਟਿਨ ਮੈਡੇਰੀਉਸ, ਕੌਸਲਰ ਗੀਅਲ ਮਿਲੇਸ, ਕੌਂਸਲਰ ਪਾਲ ਫੋਰਟੀਨੀ, ਕੌਂਸਲਰ ਜਿਫ ਬਰਾਉਨ, ਐਮ ਪੀ ਰਾਜ ਗਰੇਵਾਲ, ਐਮ ਪੀ ਕਮਲ ਖੈਰ, ਐਮ ਪੀ ਦੀਪਕ ਓਬਰਾਏ, ਐਮ ਪੀ ਰੂਬੀ ਸਹੋਤਾ, ਐਮ ਪੀ ਰਮੇਸ਼ਵਰ ਸਿੰਘ ਸੰਘਾ, ਐਮ ਪੀ  ਸੋਨੀਆ ਸਿੱਧੂ, ਐਮ ਪੀ ਪੀ ਜਗਮੀਤ ਸਿੰਘ ਬਰੈਂਟਫੋਰਡ ਕੌਸਲਰ ਰਾਜ ਸੰਧੂ, ਸਕੂਲ ਟਰੱਸਟੀ ਅਵਤਾਰ ਮਿਨਹਾਸ ਅਤੇ ਪੀਲ ਬੋਰਡ ਚੇਅਰ ਅਮਰੀਕ ਆਹਲੂਵਾਲੀਆਂ ਆਦਿ ਹਾਜ਼ਰ ਸਨ।

RELATED ARTICLES
POPULAR POSTS