Breaking News
Home / ਕੈਨੇਡਾ / ਪੈਰਟੀ ਸੀਨੀਅਰ ਕਲੱਬ ਵਲੋਂ ਕੈਨੇਡਾ ਡੇਅ

ਪੈਰਟੀ ਸੀਨੀਅਰ ਕਲੱਬ ਵਲੋਂ ਕੈਨੇਡਾ ਡੇਅ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਕੈਪਟਨ ਇਕਬਾਲ ਸਿੰਘ ਵਿਰਕ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪੈਰਟੀ ਸੀਨੀਅਰ ਕਲੱਬ ਵਲੋਂ ਪਹਿਲੀ ਜੁਲਾਈ, ਸ਼ਨਿਚਰਵਾਰ ਨੂੰ ਦੁਪਿਹਰ 1 ਵਜੇ ਤੋਂ 9 ਵਜੇ ਤੱਕ ਜੈਨਿੰਗਜ ਪਾਰਕ ਵਿਚ, ਜੋ 49 ਪੈਰਿਟੀ ਰੋਡ ਬਰੈਂਪਟਨ ਵਿੱਚ ਹੈ, ਕਨੇਡਾ ਡੇਅ ਮਨਾਇਆ ਜਾਵੇਗਾ। ਪ੍ਰੋਗਰਾਮ ਵਿੱਚ ਖਾਣ ਪੀਣ ਤੋਂ ਇਲਾਵਾ, ਮਨੋਰੰਜਨ ਦਾ ਵੀ ਖਾਸ ਪ੍ਰਬੰਧ ਹੋਵੇਗਾ। ਗੀਤ ਸੰਗੀਤ ਲਈ ਇੱਕ ਔਰਤ ਕਲਾਕਾਰ ਨਾਲ ਸੰਪਰਕ ਕੀਤਾ ਗਿਆ ਹੈ।
ਪ੍ਰੋਗਰਾਮ ਵਿੱਚ ਪਿੰਗਲਵਾੜਾ ਸੋਸਾਇਟੀ ਦੀ ਕਨੇਡਾ ਵਿੱਚ ਮੁੱਖ ਸੇਵਾਦਾਰ, ਬੀਬੀ ਅੱਬਨਾਸ਼ ਕੌਰ, ਮੁੱਫਤ ਕਿਤਾਬਾਂ ਦੀ ਸਟਾਲ ਲਾਉਣਗੇ। ਵੱਡੀ ਉਮਰ ਦੇ ਸੇਵਾ ਮੁਕਤ ਸੈਨਕ ਜਿਸ ਨੇ ਸਭ ਤੋਂ ਵੱਧ ਲੜਾਈਆਂ ਵਿੱਚ ਹਿੱਸਾ ਲਿਆ ਹੋਵੇਗਾ, ਬਾਬਿਆਂ ਦੇ ਮੇਲੇ ਦੇ ਮੋਢੀ ਮੱਘਰ ਸਿੰਘ ਹੰਸਰਾ, ਸੂਝਵਾਨ ਪੱਤਰਕਾਰ ਤੇ ਲੇਖਕ, ਟੀ ਵੀ ਰਿਪੋਰਟਰ, ਰੇਡੀਓ ਹੋਸਟ, ਅਤੇ ਵੱਡੀ ਉਮਰ ਦੀ ਮਾਤਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਲਾਟਰੀ ਨਾਲ 50 ਇਨਾਮ ਕੱਢੇ ਜਾਣੇ ਹਨ।
ਆਉਣ ਵਾਲੇ ਵਿਅਕਤੀਆਂ, ਖਾਸ ਕਰ ਬੱਚਿਆਂ ਨੂੰ ਧਾਰਮਿਕ ਜਾਣਕਾਰੀ ਦੇਣ ਲਈ, ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀਆਂ 200 ਫੋਟੋਆਂ ਦੀ ਉਨ੍ਹਾਂ ਦੀ ਜਾਣਕਾਰੀ ਸਮੇਤ ਪ੍ਰਦਰਸ਼ਨੀ ਲਾਈ ਜਾਵੇਗੀ। ਇਸ ਸਮੇਂ ਮੀਂਹ ਕਣੀ ਤੋਂ ਬਚਾਅ ਲਈ ਟੈਂਟ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਕੈਪਟਨ ਇਕਬਾਲ ਸਿੰਘ 647 631 9445 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ

ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …