4.7 C
Toronto
Tuesday, November 25, 2025
spot_img
Homeਕੈਨੇਡਾਪੈਨਾਹਿਲ ਸੀਨੀਅਰਜ਼ ਕਲੱਬ ਨੇ ਸਫਾਈ ਦਾ ਕੰਮ ਸ਼ੁਰੂ ਕੀਤਾ

ਪੈਨਾਹਿਲ ਸੀਨੀਅਰਜ਼ ਕਲੱਬ ਨੇ ਸਫਾਈ ਦਾ ਕੰਮ ਸ਼ੁਰੂ ਕੀਤਾ

ਬਰੈਂਪਟਨ/ਬਾਸੀ ਹਰਚੰਦ : ਪੈਨਾਹਿਲ ਸੀਨੀਅਰਜ਼ ਕਲੱਬ ਦੇ ਮੈਂਬਰ ਪਿਛਲੇ ਸਾਲਾਂ ਤੋਂ ਆਪਣੇ ਆਲੇ ਦੁਆਲੇ ਦੀਆਂ ਗਲੀਆਂ ਨੂੰ ਸਾਫ ਕਰਨ ਦਾ ਉਪਰਾਲਾ ਕਰਦੇ ਰਹਿੰਦੇ ਹਨ। ਇਸ ਸਾਲ ਗਰਮੀਆਂ ਦੇ ਸ਼ੁਰੂ ਵਿੱਚ ਆਪਣੀ ਮੁਹਿੰਮ ਦਾ ਅਗਾਜ਼ ਕੀਤਾ ਹੈ। ਦਿਨ ਸਨਿਚਰਵਾਰ 11 ਜੂਨ ਨੂੰ ਪਹਿਲੇ ਦਿਨ ਟੀਮ ਬਣਾ ਕੇ ਗਲੀਆਂ ਵਿੱਚ ਪਏ ਬੋਤਲਾਂ ਕਾਗਜ਼, ਗੱਤੇ ਆਦਿ ਇਕੱਠੇ ਕਰਕੇ ਕੂੜੇਦਾਨ ਵਿੱਚ ਪਾਏ। ਪਹਿਲੇ ਦਿਨ ਜੰਗੀਰ ਸਿੰਘ ਸੈਂਭੀ ਪਰਧਾਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ, ਕੁਲਵੰਤ ਸਿੰਘ ਜੰਜੂਆ ਸਕੱਤਰ ਪੈਨਾਹਿਲ ਸੀਨੀਅਰਜ਼ ਕਲੱਬ ਅਤੇ ਕਾਰਜਕਾਰੀ ਕਮੇਟੀ ਦੇ ਅਹੁਦੇਦਾਰ ਸੁਖਦੇਵ ਸਿੰਘ ਮਾਨ, ਬਲਦੇਵ ਕ੍ਰਿਸ਼ਨ, ਦਰਸ਼ਨ ਸਿੰਘ ਧਾਲੀਵਾਲ, ਸੁਖਦੇਵ ਸਿੰਘ ਮੂਕਰ, ਜਸਵੰਤ ਸਿੰਘ ਕੋਕਰੀ ਆਦਿ ਨੇ ਸਫਾਈ ਕਰਨ ਵਿੱਚ ਯੋਗਦਾਨ ਪਾਇਆ। ਇਸੇ ਤਰ੍ਹਾਂ ਅੱਗੇ ਤੋਂ ਵੀ ਬਰੈਂਪਟਨ ਨੂੰ ਕਲੀਨ ਅਤੇ ਗਰੀਨ ਰੱਖਣ ਵਿੱਚ ਉਪਰਾਲਾ ਕਰਦੇ ਰਹਿਣ ਦਾ ਇਰਾਦਾ ਰੱਖਿਆ।

RELATED ARTICLES
POPULAR POSTS