ਬਰੈਂਪਟਨ/ਡਾ. ਝੰਡ : ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਵੱਲੋਂ ਮਿਲੀ ਸੂਚਨਾ ਅਨੁਸਾਰ ਉਨ੍ਹਾਂ ਦੀ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਦਾ 151ਵਾਂ ਜਨਮ-ਦਿਨ ਆਉਂਦੇ ਸ਼ਨੀਵਾਰ 21 ਜੁਲਾਈ ਨੂੰ ਬੜੇ ਚਾਅ ਅਤੇ ਪ੍ਰੇਮ ਭਾਵ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਮਾਗ਼ਮ ਸਵੇਰੇ ਠੀਕ 11.00 ਵਜੇ ਆਰੰਭ ਹੋਵੇਗਾ ਜਿਸ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਸਾਂਝੇ ਤੌਰ ‘ਤੇ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਚ ਕਰਨਗੇ ਅਤੇ ਇਹ ਸਮਾਗ਼ਮ ਬਾਅਦ ਦੁਪਹਿਰ 3.30 ਵਜੇ ਤੱਕ ਜਾਰੀ ਰਹੇਗਾ। ਸਮਾਗ਼ਮ ਵਿਚ ਮੌਜੂਦਾ ਸਕੂਲ-ਟਰੱਸਟੀ ਹਰਕੀਰਤ ਸਿੰਘ ਅਤੇ ਇਸ ਅਹੁਦੇ ਲਈ ਉਮੀਦਵਾਰ ਸੱਤਪਾਲ ਜੌਹਲ ਵੀ ਹਾਜ਼ਰੀਨ ਨੂੰ ਸੰਬੋਧਨ ਕਰਨਗੇ। ਸਮਾਗ਼ਮ ਵਿਚ ਲਈ ਮਨੋਰੰਜਨ ਅਤੇ ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੂੰ 416-302-7053, ਸਕੱਤਰ ਮਲਕੀਤ ਸਿੰਘ ਧਾਲੀਵਾਲ ਨੂੰ 416-419-0023 ਜਾਂ ਕੈਸ਼ੀਅਰ ਸੁਖਚੈਨ ਸਿੰਘ ਸੰਧੂ ਨੂੰ 647-720-4324 ਜਾਂ ਅਵਤਾਰ ਸਿੰਘ ਤੱਖਰ ਨੂੰ 647-241-2494 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ 21 ਜੁਲਾਈ ਨੂੰ ਮਨਾਇਆ ਜਾਏਗਾ
RELATED ARTICLES

