ਬਰੈਂਪਟਨ/ਬਾਸੀ ਹਰਚੰਦ : 12 ਅਗਸਤ ਦਿਨ ਐਤਵਾਰ ਨੂੰ ਪੈਨਾ ਹਿਲ ਰੋਡ ਦੇ ਏਰੀਏ ਵਿਚ ਰਹਿ ਰਹੀਆਂ ਬੀਬੀਆਂ ਨੇ ਰਲ ਮਿਲ ਕੇ ਪੰਜਾਬੀ ਸੱਭਿਆਚਾਰ ਦਾ ਮਹੱਤਵ ਪੂਰਨ ਅੰਗ ਤੀਆਂ ਦਾ ਤਿਉਹਾਰ ਮਨਾਇਆ। ਯਾਦ ਰਹੇ ਇਹ ਤਿਉਹਾਰ ਪੰਜਾਬ ਵਿੱਚ ਸਾਉਣ ਦੇ ਮਹੀਨੇ ਖੀਰਾਂ ਪੂੜੇ ਅਤੇ ਮੁਟਿਆਰਾਂ ਮਨ ਭਾਉਂਦਾ ਤਿਉਹਾਰ ਰਿਹਾ ਹੈ। ਇਸ ਮਹੀਨੇ ਨਵ ਵਿਆਹੀਆਂ ਨੂੰ ਮਾਪੇ ਪੇਕੇ ਪਿੰਡ ਲੈ ਆਉਂਦੇ ਸਨ। ਇਸ ਮਹੀਨੇ ਪੰਦਰਾਂ ਦਿਨ ਤੀਆਂ ਲੱਗਦੀਆਂ ਸਨ। ਪਿੱਪਲ, ਬੋਹੜ ਜਾਂ ਟਾਹਲੀ ਦੇ ਟਾਹਣਿਆਂ ‘ਤੇ ਪੀਘਾਂ ਪਾ ਕੇ ਕਦੀ ਇਕੱਲੀ ਅਤੇ ਕਦੀ ਦੋ ਦੋ ਜਾਣੀਆਂ ਖੂਬ ਪੀਘਾਂ ਝੂਟਦੀਆਂ। ਬੋਲੀਆਂ ਵਿੱਚ ਦੀ ਸਹੇਲੀਆਂ ਨਾਲ ਨੋਕ ਝੋਕ, ਹਾਣੀ ਦਾ ਪਿਆਰ, ਵੀਰਾਂ ਪੇਕਿਆਂ ਦੀ ਸੁਖ ਮੰਗਣ ਦਿਲੀ ਵਲਵਲੇ ਪਰਗਟ ਕਰਦੀਆਂ। ਪਿੰਡ ਦਾ ਹੁਸਨ ਅੰਗੜਾਈ ਲੈਂਦਾ। ਰੌਣਕਾਂ ਹੀ ਰੌਣਕਾਂ ਹੁੰਦੀਆਂ। ਉਹੀ ਤਿਉਹਾਰ ਨੂੰ ਜਿੰਦਾ ਰੱਖਣ ਲਈ ਪੰਜਾਬੀ ਨਿਮਾਣੇ ਜਿਹੇ ਯਤਨ ਵਿਦੇਸ਼ਾਂ ਦੀ ਧਰਤੀ ‘ਤੇ ਵੀ ਕਰਦੇ ਹਨ। ਤਿਉਹਾਰ ਨੂੰ ਮੇਲਾ ਕਹਿਣ ਲੱਗ ਪਏ। ਉਸ ਤਰ੍ਹਾਂ ਦਾ ਇੱਕ ਯਤਨ ਪੈਨਾਹਿਲ ਏਰੀਏ ਦੀਆਂ ਬੀਬੀਆਂ ਨੇ ਵੀ ਕੀਤਾ। ਮੈਮੋਰੀਅਲ ਗਾਰਡਨ ਦੇ ਪਾਰਕ ਵਿੱਚ ਬੋਲੀਆਂ ਪਾ ਕੇ ਖੂਬ ਗਿੱਧਾ ਪਾਇਆ। ਪੂਨਮ, ਅਬਿਨਾਸ਼, ਸੁਰਜੀਤ ਕੌਰ, ਆਦਿ ਨੇ ਬਹੁਤ ਵਧੀਆ ਬੋਲੀਆਂ ਪਾਈਆਂ। ਕਮਲ ਢਿਲੋਂ, ਸੁਰਜੀਤ ਕੌਰ, ਪਰਮਜੀਤ ਕੌਰઠਆਦਿ ਨੇ ਨੱਚ ਨੱਚ ਕੇ ਧਮਾਲਾਂ ਪਾਈਆਂ। ਬਜ਼ੁਰਗ ਮਾਸੀ ਕ੍ਰਿਸ਼ਨਾ ਨੇઠઠਸੱਭ ਨੂੰ ਅਸ਼ੀਰਵਾਦ ਦਿਤਾ। ਪੈਨਾਹਿਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ, ਬਲਦੇਵ ਕ੍ਰਿਸ਼ਨઠਅਤੇ ਸਾਰੀ ਕਮੇਟੀ ਨੇ ਖਾਣ ਪੀਣ ਦੇ ਪ੍ਰਬੰਧ ਵਿੱਚ ਸਹਿਯੋਗ ਦਿਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …