ਡਾ. ਜੀਨ ਅਗਸਟੀਨ ਅਤੇ ਡਾ. ਅਰੁਣ ਮੁਖਰਜੀ ਕਾਨਫਰੰਸ ਦੇ ਉਦਾਘਟਨੀ ਸਮਾਰੋਹ ‘ਚ ਪੁੱਜਣਗੇ
ਬਰੈਂਪਟਨ/ਬਿਊਰੋ ਨਿਊਜ਼
ਦਿਸ਼ਾ ਵਲੋਂ ਕਰਵਾਈ ਜਾ ਰਹੀ ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਦੀ ਤਿਆਰੀ ਦੀ ਮੀਟਿੰਗ ਬਰੈਂਪਟਨ ‘ਚ ਸਥਿਤ ਐਮ ਪੀ ਪੀ ਜਗਮੀਤ ਸਿੰਘ ਦੇ ਆਫਿਸ ‘ਚ 28 ਮਈ ਨੂੰ ਹੋਈ। ਇਸ ਵਿਚ ਬਹੁਤ ਸਾਰੀਆਂ ਸਾਹਿਤਕ ਅਤੇ ਕਲਾ ਸਭਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਦਿਸ਼ਾ ਦੀ ਚੇਅਰਪਰਸਨ ਡਾਕਟਰ ਕੰਵਲਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਸਮੁੱਚੇ ਸਾਊਥ ਏਸ਼ੀਆ ਤੋਂ ਔਰਤਾਂ ਦੇ ਮਸਲਿਆਂ ‘ਤੇ ਕੰਮ ਕਰਨ ਵਾਲੇ ਮਾਹਿਰ ਕਾਨਫਰੰਸ ਵਿਚ ਪੇਪਰ ਪੜ੍ਹਣ ਲਈ ਆ ਰਹੇ ਹਨ। ਕੁੰਜੀਵਤ ਭਾਸ਼ਣ ਯੌਰਕ ਯੂਨੀਵਰਸਿਟੀ, ਟੋਰਾਂਟੋ ਤੋਂ ਡਾਕਟਰ ਅਰੁਨ ਪੀ ਮੁਖਰਜੀ ਪੜ੍ਹਨਗੇ ਜੋ ਕਿ ਇਕ ਪ੍ਰਸਿੱਧ ਸਮਾਜ ਸ਼ਾਸਤਰੀ ਅਤੇ ઠਪ੍ਰੋਫੈਸਰ ਅਮੈਰੀਟਸ ਹਨ। ਕੈਨੇਡਾ ਦੀ ਸਾਊਥ ਅਫਰੀਕਨ ਮੂਲ ਦੀ ਪਹਿਲੀ ਪਾਰਲੀਮੈਂਟੇਰੀਅਨ ਜੀਨ ਅਗਸਟੀਨ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਉਦਘਾਟਨੀ ਸਮਾਰੋਹ ਵਿਚ ਸਥਾਨਕ ਐਮ ਪੀ ਪੀ, ਐਮ ਪੀ ਅਤੇ ਬਰੈਂਪਟਨ ਦੀ ਮੇਅਰ ਪੁੱਜਣ ਦੀ ਆਸ ਹੈ । ਕੈਨੇਡਾ ਦੇ ਵੱਖ ਵੱਖ ਸੂਬਿਆਂ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ, ਕਿਊਬੈਕ ਅਤੇ ਅਲਬਰਟਾ ਦੀਆਂ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਇਸ ਕਾਨਫਰੰਸ ਵਿਚ ਸ਼ਿਰਕਤ ਕਰਨ ਆ ਰਹੀਆਂ ਹਨ। ਪ੍ਰਸਿੱਧ ਲੇਖਕ ਫਰਜ਼ਾਨਾ ਹਸਨ ਵੀ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਣਗੇ। ਪੀਸ ਐਵਾਰਡ ਜੇਤੂ ਨੁੱਜ਼ਤ ਸਦੀਕੀ ਰਿਸੈਪਸ਼ਨ ਕਮੇਟੀ ਦੀ ਚੇਅਰਪਰਸਨ ਥਾਪੇ ਗਏ ਹਨ।
ਇਸ ਕਾਨਫਰੰਸ ਵਿਚ ਵਿਸ਼ੇਸ਼ ਤੌਰ ਤੇ ਈਰਾਨ ਦੀਆਂ ਔਰਤਾਂ ਵਲੋਂ ਭਰਾਤਰੀ ਸੰਦੇਸ਼ ਲੈ ਕੇ ਨੀਲੋਫਰ ਪੀਰਜਾਦ ਲੈ ਕੇ ਆ ਰਹੇ ਹਨ। ઠਸੀਰੀਆ ਦੀਆਂ ਰਫਿਊਜੀ ਔਰਤਾਂ ਦੇ ਕੈਨੇਡਾ ਵਿਚ ਸੈਟਲਮੈਂਟ ਦੇ ਸੰਘਰਸ਼ ਬਾਰੇ ਰੀਟਾ ਚਹਿਲ (ਐਗਜ਼ੈਕਟਿਵ ਡਾਇਰੈਕਟਰ ਮੈਨੀਟੋਬਾ ਇੰਟਰਫੇਥ ਇਮੀਗਰੇਸ਼ਨ ਕਾਊਂਸਲ) ਗੱਲਬਾਤ ਕਰਨਗੇ। ਨਿਊਯਾਰਕ ਦੇ ਬਰੂਕਲਿਨ ਕਾਲਿਜ ਤੋਂ ਡਿਪਾਰਟਮੈਂਟ ਆਫ ਸੋਸ਼ੋਆਲਜੀ ਐਂਡ ਕਰੀਮਨਲ ਜਸਟਿਸ ਦੀ ਪ੍ਰੋਫੈਸਰ ਕਿਰਨ ਮਾਥੁਰ ਗਰੇਵਾਲ ਕਾਨਫਰੰਸ ਵਿਚ ਪੇਪਰ ਪੜ੍ਹਣ ਲਈ ਖਾਸ ਤੌਰ ‘ਤੇ ਪਧਾਰ ਰਹੀ ਹੈ। ਵਾਸ਼ਿੰਗਟਨ ਤੋਂ ਨੁਜ਼ਾਇਰਾ, ਯੂ ਕੇ ਤੋ ਅਮਰ ਜੋਤੀ, ਹਿੰਦੁਸਤਾਨ ਤੋਂ ਦਿੱਲੀ, ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਅਤੇ ਲਾਹੌਰ ਤੋਂ ਪੰਜਾਬ ਯੂਨੀਵਰਸਿਟੀ ਤੋਂ ਬਹੁਤ ਸਾਰੇ ਪ੍ਰੋਫੈਸਰ, ਵਿਸ਼ੇਸ਼ ਤੌਰ ‘ਤੇ ਡਾ ਅਮੀਆ ਕੁੰਵਰ, ਡਾਕਟਰ ਵਨੀਤਾ, ਡਾਕਟਰ ਜਸਪਾਲ ਕੌਰ, ਪ੍ਰਸਿੱਧ ਸ਼ਾਇਰਾ ਅਰਤਿੰਦਰ ਸੰਧੂ ਪਹੁੰਚ ਰਹੇ ਹਨ। ਬੰਗਾਲ, ਨੇਪਾਲ ਅਤੇ ਸ੍ਰੀ ਲੰਕਾ ਦੀਆਂ ਔਰਤਾਂ ਬਾਰੇ ਵਿਸ਼ੇਸ਼ ਤੌਰ ‘ਤੇ ਪੇਪਰ ਪੜ੍ਹੇ ਜਾਣਗੇ। ਅਫਗਾਨਿਸਤਾਨ, ਬਲੋਚ, ਕੈਨੇਡਾ ਦੀਆਂ ਮੂਲ ਵਾਸੀ ਔਰਤਾਂ ਬਾਰੇ ਵੀ ਇਕ ਵਿਸ਼ੇਸ਼ ਸੈਸ਼ਨ ਵਿਚ ਚਰਚਾ ਹੋਵੇਗੀ ।ઠਇਸ ਮੀਟਿੰਗ ਵਿਚ ਗੀਤ ਗਜ਼ਲ ਸ਼ਾਇਰੀ ਦੇ ਗੁਰਮਿੰਦਰ ਲਾਲੀ, ਸਨੀ ਸ਼ਿਵਰਾਜ, ਇਕਬਾਲ ਬਰਾੜ, ਭੁਪਿੰਦਰ ਦੁਲੇ, ਕਾਫਲੇ ਤੋਂ ਗੁਰਦਾਸ ਮਿਨਹਾਸ, ਕੁਲਵਿੰਦਰ ਖਹਿਰਾ, ઠਬਰਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਕੈਨੇਡੀਅਨ ਸਾਹਿਤ ਸਭਾ ਤੋਂ ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਪੰਜਾਬੀ ਯੂਨੀਵਰਸਿਟੀ ਅਲੂਮਨਾਈ ਐਸੋਸੀਏਸ਼ਨ ਤੋਂ ਪਰਮਜੀਤ ਗਿਲ, ਹਰਜਸਪ੍ਰੀਤ ਗਿੱਲ ਅਤੇ ਬਹੁਤ ਸਾਰੇ ਹੋਰ ਮੈਂਬਰਾਂ ਨੇ ਦਿਸ਼ਾ ਨੂੰ ਭਰਵਾਂ ਹੁੰਗਾਰਾ ਦਿੱਤਾ। ਦਿਸ਼ਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਸਥਾਨਕ ਸਾਹਿਤਕ ਸੰਸਥਾਵਾਂ ਅਤੇ ઠਬੁੱਧੀਜੀਵੀ ਇਸਦੇ ਨਾਲ ਹਨ। ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਗਲੋਬਲ ਪੰਜਾਬ ਫ਼ਾਊਂਡੇਸ਼ਨ, ਰਾਜਿੰਦਰ ਕੌਰ ਮਿਨਹਾਸ ਬੱਲ ਅਤੇ ਨਾਮਧਾਰੀ ਭਾਈਚਾਰਾ ਦਿਸ਼ਾ ਨੂੰ ਵਿਸ਼ੇਸ਼ ਸਹਿਯੋਗ ਦੇ ਰਿਹਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …