Breaking News
Home / ਕੈਨੇਡਾ / ਬਾਬਾ ਵਿਸ਼ਵਕਰਮਾ ਦਿਵਸ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ

ਬਾਬਾ ਵਿਸ਼ਵਕਰਮਾ ਦਿਵਸ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ

ਬਰੈਂਪਟਨ : ਲੰਘੇ ਐਤਵਾਰ ਮਿਤੀ 22 ਅਕਤੂਬਰ 2017 ਨੂੰ ਰਾਮਗੜ੍ਹੀਆ ਭਵਨ 7956 ਟੋਰਬ੍ਰਮ ਐਂਡ ਸਟੀਲਸ ਰੋਡ # 092 ਵਿਖੇ ਬੜੀ ਸ਼ਰਧਾ ਨਾਲ ਅਤੇ ਭਾਵਨਾਤਮਿਕ ਤਰੀਕੇ ਨਾਲ ਵਿਸ਼ਵਕਰਮਾ ਦਿਵਸ ਬੰਸੀ ਪਰਿਵਾਰਾਂ ਵਲੋਂ ਮਨਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਪਰਿਵਾਰ ਸ਼ਾਮਲ ਹੋਏ। ਸਵੇਰੇ 11:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਭਾਈ ਬਲਵਿੰਦਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਸ਼ਬਦ ਕੀਰਤਨ ਬੜੇ ਹੀ ਅਨੰਦਮਈ ਤਰੀਕੇ ਨਾਲ ਗਾਇਨ ਕੀਤੇ। ਭੋਗ ਤੇ ਕੀਰਤਨ ਦੀ ਸਮਾਪਤੀ ਬਾਅਦ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਢਾਡੀ ਜਥੇ ਨੇ ਵਾਰਾਂ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਵਿਸ਼ਵਕਰਮਾ ਜੀ ਬਾਰੇ ਬੜੇ ਹੀ ਵਿਸਥਾਰ ਨਾਲ ਚਾਨਣਾ ਪਾਇਆ। ઠਉਪਰੰਤ (ਭਾਰਤ ) ਤੋਂ ਆਈ ਕਲਾਕਾਰਾਂ ਰੁਪਿੰਦਰ ਰਿੰਪੀ ਨੇ ਵਿਸ਼ਵਕਰਮਾ ਜੀ ਬਾਰੇ ਆਪਣਾ ਗੀਤ ਪੇਸ਼ ਕੀਤਾ। ਰਣਜੀਤ ਸਿੰਘ ਲਾਲ ਅਤੇ ਬਲਜੀਤ ਸਿੰਘ ਬੱਲ ਨੇ ਆਪਣੇ ਮਿਊਜ਼ਿਕ ਨਾਲ ਉਨ੍ਹਾਂ ਦਾ ਸਾਥ ਦਿੱਤਾ ਅਤੇ ਆਪ ਵੀ ਰਣਜੀਤ ਲਾਲ ਹੋਰਾਂ ઠਨੇ ਵਿਸ਼ਵਕਰਮਾ ਜੀ ਸਬੰਧੀ ਆਪਣੀ ਗਾਇਕੀ ਰਾਹੀਂ ਬਹੁਤ ਹੀ ਸੁੰਦਰ ਢੰਗ ਨਾਲ ਸੰਗਤਾਂ ਨੂੰ ਜਾਣੂ ਕਰਾਇਆ। ਪਰੀਤ ਖੁਰਲ ਨੇ ਵੀ ਬਾਬਾ ਵਿਸ਼ਵਕਰਮਾ ਜੀ ਵਾਰੇ ਆਪਣਾ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਹਰਿੰਦਰ ਮੱਲ੍ਹੀ ਐਮ ਪੀ ਪੀ , ਸੋਨੀਆ ਸਿੱਧੂ ਐਮ ਪੀ ਗੁਰਪ੍ਰੀਤ ਸਿੰਘ ਢਿੱਲੋਂ ਸਿਟੀ ਕੌਂਸਲਰ ਨੇ ਵੀ ਆਪਣੀ ਹਾਜ਼ਰੀ ਲੁਆਈ ਅਤੇ ਵਿਸ਼ਵਕਰਮਾ ਜੀ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ। ઠ
ਕੈਨੇਡਾ ਦੀ ਪਾਰਲੀਮੈਂਟ ਵਿਚ ਪਹਿਲੇ ਪਗੜੀਧਾਰੀ ਐਮ ਪੀ, ਗੁਰਬਖਸ਼ ਸਿੰਘ ਮੱਲ੍ਹੀ ઠਨੇ ਵੀ ਆਪਣੇ ਵਿਚਾਰ ਰੱਖੇ। ਸਾਰੇ ਆਏ ਲੀਡਰ ਸਾਹਿਬਾਨਾਂ ਨੇ ਨਵੇਂ ਬਣਾਏ ਭਵਨ ਅਤੇ ਵਿਸਵਕਰਮਾ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਸਾਰੇ ਬੁਲਾਰਿਆਂ ਨੇ ਫਾਊਂਡੇਸ਼ਨ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ।ઠ
ਇਸ ਪ੍ਰੋਗਰਾਮਾਂ ਨੂੰ ਹੋਰ ਵੀ ਵੱਧ ਹੁਲਾਰਾ ਉਦੋਂ ਮਿਲਿਆ ਜਦੋ ਬੀਬੀ ਕਮਲਜੀਤ ਕੌਰ ਜੀ ਚੰਡੀਗੜ੍ਹ ਵਾਲੇ ਜਿਹਨਾਂ ਨੂੰ ਆਪਣੇ ਹੱਥੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ઠਲਿਖਣ ਦਾ ਸੁਭਾਗ ਪ੍ਰਾਪਤ ਹੋਇਆ। ઠਅਕਾਲ ਪੁਰਖ ਦੀ ਕਿਰਪਾ ਬਖਸ਼ਿਸ਼ ਸਦਕਾ ਉਨ੍ਹਾਂ ਨੇ 7 ਸਾਲ ਵਿਚ ਅਣਥੱਕ ਮਿਹਨਤ ਤੇ ਲਗਨ ਨਾਲ ਕੰਮ ਕਰਕੇ ਆਪਣੇ ਜੀਵਨ ਦਾ ਸੁਨਹਿਰੀ ਸੁਪਨਾ ਪੂਰਾ ਕੀਤਾ ਅਤੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਉਨ੍ਹਾਂ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਆਪਣੀ ਰਸਨਾ ਤੋਂ ਸ਼ਬਦ ਕੀਰਤਨ ਵੀ ਗਾਇਨ ਕੀਤਾ । ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ ਸਾਰਾ ਦਿਨ ਚਾਹ, ਠੰਢਾ, ਸਨੈਕਸ ਆਦਿ ਨਿਰੰਤਰ ਚਲਦੇ ਰਹੇ । ਅੰਤ ਵਿਚ ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਫਾਊਂਡੇਸ਼ਨ ਦੇ ਚੱਲ ਰਹੇ ਅਤੇ ਭਵਿੱਖ ਵਿਚ ਆਉਣ ਵਾਲੇ ਪ੍ਰੋਜੈਕਟਾਂ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸੰਗਤ ਤੋਂ ਇਹਨਾਂ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ ਸਹਿਯੋਗ ਦੀ ਵੀ ਮੰਗ ਕੀਤੀ। ઠ
ਲੰਗਰ, ਚਾਹ ਆਦਿ ਦੀ ਤਿੰਨ ਦਿਨਾਂ ਦੀ ਸੇਵਾ ਲਈ ਪ੍ਰਧਾਨ ਭੁਪਿੰਦਰ ਸਿੰਘ ਘਟੌੜਾ, ਬਲਜਿੰਦਰ ਸਿੰਘ ਜਗਦੇਉ, ਕੁਲਦੀਪ ਸਿੰਘ ਘਟੌੜਾ, ਹਰਜਿੰਦਰ ਸਿੰਘ ਝੀਤਾ ਸਤਨਾਮ ਸਿੰਘ ਗੈਦੂ ਜਰਨੈਲ ਸਿੰਘ ਮਠਾੜੂ ઠਅਤੇ ਓਹਨਾ ਦੇ ਪਰਿਵਾਰਾਂ ਨੇ ਭਰਪੂਰ ਯੋਗਦਾਨ ਪਾਇਆ ਅਤੇ ਅਣਥੱਕ ਮਿਹਨਤ ਨਾਲ ਸਾਰਾ ਕੰਮ ਨੇਪਰੇ ਚੜਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ (416-305-9878) ਅਤੇ ਭੁਪਿੰਦਰ ਸਿੰਘ ਘਟੌੜਾ (647-289-4502) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …