ਨਵਲ ਬਜਾਜ ਨੇ ਆਪਣੇ ਘਰ ਦੋਸਤਾਂ ਅਤੇ ਪਰਿਵਾਰ ਨਾਲ ਦੀਵਾਲੀ ਮਨਾਈ। ਇਸ ਮੌਕੇ ‘ਤੇ ਜੀਟੀਏ ਦੇ ਜਾਣੇ ਪਛਾਣੇ ਆਚਾਰੀਆਂ ਦੁਆਰਾ ਪਵਿੱਤਰ ਮਹੂਰਤ ‘ਤੇ ਦੀਵਾਲੀ ਪੂਜਾ ਕੀਤੀ ਗਈ। ਪ੍ਰਦੋਸ਼ਕਾਲ ਪੂਜਾ ਨੂੰ ਆਚਾਰੀਆ ਸ੍ਰੀ ਭਗਵਾਨ ਸ਼ਾਸਤਰੀ ਜੀ ਦੁਆਰਾ ਕੀਤਾ ਗਿਆ। ਪੂਜਾ ਵਿਚ ਕਈ ਪਰਿਵਾਰ ਅਤੇ ਦੋਸਤ ਸ਼ਾਮਲ ਹੋਏ। ਨਿਸ਼ਥਕਾਲ ਪੂਜਾ ਅਤੇ ਆਖਰੀ ਪੂਜਾ ਨੂੰ ਦੇਰ ਰਾਤ ਕੀਤਾ ਗਿਆ। ਆਚਾਰੀਆ ਧੀਰੇਂਦਰ ਜੀ ਨੇ ਦੇਰ ਰਾਤ ਦੇਵੀ ਲਕਸ਼ਮੀ ਦੀ ਪੂਜਾ ਕੀਤੀ। ਇਸ ਦੌਰਾਨ ਸ਼ੁਧਤਾ ਦੇ ਨਾਲ ਵੱਖ-ਵੱਖ ਮੰਤਰਾਂ ਨਾਲ ਪੂਜਾ ਕੀਤੀ ਗਈ, ਜਿਨ੍ਹਾਂ ਵਿਚ ਨਵ ਗ੍ਰਹਿ, ਕਲਸ਼ਪੂਜਾ, ਗਣੇਸ਼ ਪੂਜਾ, ਲਕਸ਼ਮੀ ਪੂਜਾ, ਕੂਬੇਰਪੂਜਾ, ਚੌਪੜ ਪੂਜਨ ਅਤੇ ਯਗ ਵੀ ਕੀਤਾ ਗਿਆ। ਇਸ ਤੋਂ ਬਾਅਦ ਪਰਿਵਾਰ ਅਤੇ ਦੋਸਤਾਂ ਨਾਲ ਦੀਵਾਲੀ ਪਾਰਟੀ ਕੀਤੀ ਗਈ ਅਤੇ ਆਖਰ ਵਿਚ ਸ਼ਾਨਦਾਰ ਆਤਿਸ਼ਬਾਜ਼ੀ ਵੀ ਹੋਈ ਅਤੇ ਪਰਿਵਾਰ, ਦੋਸਤਾਂ ਅਤੇ ਸਾਰੇ ਬੱਚਿਆਂ ਨੇ ਇਸਦਾ ਅਨੰਦ ਲਿਆ।