Breaking News
Home / ਕੈਨੇਡਾ / ਪੈਰਟੀ ਸੀਨੀਅਰ ਕਲੱਬ ਵੱਲੋਂ ਇਕ ਚੰਗਾ ਉਪਰਾਲਾ

ਪੈਰਟੀ ਸੀਨੀਅਰ ਕਲੱਬ ਵੱਲੋਂ ਇਕ ਚੰਗਾ ਉਪਰਾਲਾ

ਦਾਸ ਭਾਰਤ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਆਏ ਵਿਦਆਰਥੀਆਂ ਨੂੰ ਪਿਛਲੇ ਸਾਲ ਜੁਲਾਈ ਤੋ ਸਮਝਾਉਣ ਦੀ ਕੋਸ਼ਿਸ ਕਰਨਾ ਚਾਹੁੰਦਾ ਸੀ। ਉਸ ਸਮੇਂ ਸਿਰਫ ਟਰੈਫਿਕ ਦੇ ਬਾਰੇ ਹੀ ਗੱਲਬਾਤ ਸੀ, ਪਰ ਉਸ ਤੋਂ ਬਾਅਦ ਉਪਰੋ ਥੱਲੀ ਕਈ ਘਟਨਾਵਾਂ ਵਾਪਰੀਆਂ (1) ਗੁਰੂਘਰ ਗੁਰਦਵਾਰਾ ਨਾਨਕ ਸਰ (2) ਮਿਕਲਾਗਿਨ ਅਤੇ ਸਟੀਲ ਦੇ ਇੰਟਰਸੈਕਸ਼ਨ ‘ਤੇ ਡਾਂਗ ਸੋਟਾ (3) ਇਕ ਵਿਦਿਆਰਥੀ ਦਾ ਲੜਕੀ ਨਾਲ ਬਸ ਵਿਚ ਛੇੜਖਾਨੀ ਕਰਕੇ ਭੱਜ ਜਾਣਾ (4) ਅਤੇ ਫਿਰ ਇਕ ਬੱਸ ਵਿਚ ਹੁੱਲੜਬਾਜ਼ੀ ਅਤੇ ਨਾਅਰੇ ਲਾਉਣਾ, ਸੋਚਿਆ ਕੋਈ ਖੁੱਲੀ ਜਗ੍ਹਾ ਮਿਲ ਜਾਏ ਤਾਂ ਜੋ ਵਿਦਿਆਰਥੀਆਂ ਨਾਲ ਗੱਲ ਕਰ ਸਕਾਂ।
ਦਾਸ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਤੁਸੀਂ ਸਾਰੇ ਜਣੇ ਰਲ ਮਿਲ ਕੇ ਆਓ ਤੁਹਾਨੂੰ ਸਮਝਾਇਆ ਵੀ ਜਾਵੇਗਾ ਅਤੇ ਤੁਹਾਡੀਆਂ ਤਕਲੀਫਾਂ ਵੀ ਸੁਣੀਆਂ ਜਾਣਗੀਆਂ। ਕਿਰਪਾ ਕਰਕੇ ਸਾਰੇ ਆਓ ਤਾਂ ਜੋ ਮਿਲ ਬੈਠ ਕੇ ਸਮੱਸਿਆਵਾਂ ਨੂੰ ਹੱਲ ਕਰੀਏ। ਤਾਂ ਕੀ ਅੱਗੇ ਤੋਂ ਗਲਤੀ ਨਾ ਹੋਵੇ ਅਤੇ ਖਾਸਕਰ ਪੰਜਾਬ ਦਾ ਨਾਂ ਨੀਵਾਂ ਨਾ ਹੋਵੇ ਜਗ੍ਹਾ ਰੇਲਆਸਨ ਅਤੇ ਮੈਕਲਾਗਿਨ ਦੇ ਇੰਟਰ ਸੈਕਸ਼ਨ ਤੇ ਬਰੈਂਪਟਨ ਅਤੇ ਲਾਇਬਰੇਰੀ ਵਿਚ ਸਮਾਂ ਸ਼ਾਮ 3:30 ਤੋ 5:30 ਵਜੇ ਤੱਕ, 4 ਫਰਵਰੀ ਦਿਨ ਐਤਵਾਰ ਨੂੰ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਪੱਤਰਕਾਰ ਸੱਤਪਾਲ ਜੌਹਲ 416-895-3784, ਕੈਪਟਨ ਇਕਬਾਲ ਸਿੰਘ 647-631-9445 ਅਤੇ ਜਸਵੰਤ ਸਿੰਘ ਗਿੱਲ 647-873-0034

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …