8.7 C
Toronto
Friday, October 17, 2025
spot_img
Homeਪੰਜਾਬਪੰਜਾਬ ਵਿਚ ਕਾਂਗਰਸ ਸਰਕਾਰ ਸਮੇਂ ਦਾ ਸਪੋਰਟਸ ਕਿੱਟ ਘੁਟਾਲਾ ਆਇਆ ਸਾਹਮਣੇ

ਪੰਜਾਬ ਵਿਚ ਕਾਂਗਰਸ ਸਰਕਾਰ ਸਮੇਂ ਦਾ ਸਪੋਰਟਸ ਕਿੱਟ ਘੁਟਾਲਾ ਆਇਆ ਸਾਹਮਣੇ

ਵਿਜੀਲੈਂਸ ਜਾਂਚ ਦੀ ਕੀਤੀ ਗਈ ਸਿਫਾਰਸ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦਾ ਸਪੋਰਟਸ ਕਿੱਟ ਘੁਟਾਲਾ ਸਾਹਮਣੇ ਆਇਆ ਹੈ। ਉਸ ਸਮੇਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ। ਚੰਨੀ ਸਰਕਾਰ ਦੌਰਾਨ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਪੋਰਟਸ ਕਿੱਟ ਲਈ ਸਿੱਧੇ ਖਿਡਾਰੀਆਂ ਦੇ ਖਾਤੇ ਵਿਚ ਪੈਸੇ ਟਰਾਂਸਫਰ ਕੀਤੇ ਗਏ। ਫਿਰ ਉਨ੍ਹਾਂ ਕੋਲੋਂ ਖਾਸ ਫਰਮਾਂ ਦੇ ਨਾਮ ’ਤੇ ਚੈਕ ਅਤੇ ਡਰਾਫਟ ਲਏ ਗਏ। ਜਿਸ ਨੂੰ ਲੈ ਕੇ ਪਿਛਲੀ ਕਾਂਗਰਸ ਸਰਕਾਰ ਘਿਰੀ ਹੋਈ ਹੈ। ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ’ਚ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਸਦੇ ਟੈਂਡਰ ਕਿਉਂ ਨਹੀਂ ਕੀਤੇ ਗਏ? ਇਸ ਸਬੰਧੀ ਸ਼ੱਕ ਜ਼ਾਹਰ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਸ ਕੇਸ ਦੀ ਵਿਜੀਲੈਂਸ ਜਾਂਚ ਦੀ ਸਿਫਾਰਸ਼ ਲਈ ਪੱਤਰ ਲਿਖ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਚੰਨੀ ਸਰਕਾਰ ਦੇ ਸਮੇਂ ਨਵੰਬਰ 2021 ਦਾ ਹੈ। ਜਦੋਂ ਚੰਨੀ ਸਰਕਾਰ ਨੇ 8900 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਦੇਣ ਨੂੰ ਮਨਜੂਰੀ ਦਿੱਤੀ ਸੀ। ਹਰ ਖਿਡਾਰੀ ਨੂੰ ਕਿੱਟ ਲਈ 3 ਹਜ਼ਾਰ ਰੁਪਏ ਮਿਲੇ। ਇਹ ਰੁਪਏ ਸਿੱਧੇ ਖਿਡਾਰੀਆਂ ਦੇ ਖਾਤੇ ਵਿਚ ਟਰਾਂਸਫਰ ਕੀਤੇ ਗਏ। ਇਹ ਰਕਮ ਕਰੀਬ 2 ਕਰੋੜ 67 ਲੱਖ ਰੁਪਏ ਬਣਦੀ ਹੈ। ਰਕਮ ਟਰਾਂਸਫਰ ਹੋਣ ਤੋਂ ਬਾਅਦ ਖੇਡ ਵਿਭਾਗ ਨੇ ਖਿਡਾਰੀਆਂ ਤੋਂ ਕੁਝ ਫਰਮਾਂ ਦੇ ਨਾਮ ’ਤੇ ਚੈਕ ਅਤੇ ਡਰਾਫਟ ਵਾਪਸ ਲੈ ਲਏ। ਜਿਸ ਤੋਂ ਬਾਅਦ ਕਿੱਟਾਂ ਸਪਲਾਈ ਕਰ ਦਿੱਤੀਆਂ ਗਈਆਂ। ਹਾਲਾਂਕਿ ਉਸਦੀ ਕੁਆਲਟੀ ਵੀ ਸਵਾਲਾਂ ਦੇ ਘੇਰੇ ਵਿਚ ਹੈ।

 

RELATED ARTICLES
POPULAR POSTS