ਮਾਰਸ਼ਲਾਂ ਨੇ ਭਾਜਪਾ ਵਿਧਾਇਕ ਨੂੰ ਸਦਨ ਤੋਂ ਕੱਢਿਆ ਬਾਹਰ, ਤਿੰਨ ਵਿਧਾਇਕ ਹੋਏ ਜ਼ਖਮੀ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਧਾਰਾ 370 ਨੂੰ ਲੈ ਕੇ ਅੱਜ ਵੀਰਵਾਰ ਨੂੰ ਵਿਧਾਇਕਾਂ ਦਰਮਿਆਨ ਜਬਰਦਸਤ ਖਿੱਚੋਤਾਣ ਹੋਈ। ਜਿਸ ਤੋਂ ਬਾਅਦ ਸਦਨ ’ਚ ਹੋਏ ਹੰਗਾਮੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਨੂੰ ਪਹਿਲਾਂ 20 ਮਿੰਟ ਲਈ ਅਤੇ ਫਿਰ ਪੂਰੇ ਦਿਨ ਮੁਲਤਵੀ ਕਰ ਦਿੱਤਾ ਗਿਆ। ਸੱਤਾਧਾਰੀ ਧਿਰ ਦੇ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨੇ ਸਦਨ ਅੰਦਰ ਧਾਰਾ 370 ਦੀ ਵਾਪਸੀ ਦਾ ਬੈਨਰ ਲਹਿਰਾ ਦਿੱਤਾ, ਜਿਸ ’ਤੇ ਲਿਖਿਆ ਹੋਇਆ ਸੀ ਕਿ ਅਸੀਂ ਧਾਰਾ 370 ਅਤੇ 35 ਏ ਦੀ ਬਹਾਲੀ ਅਤੇ ਸਾਰੇ ਰਾਜਨੀਤਿਕ ਕੈਦੀਆਂ ਦੀ ਰਿਹਾਈ ਚਾਹੁੰਦੇ ਹਾਂ। ਇਸ ਦਾ ਵਿਰੋਧੀ ਧਿਰ ਦੇ ਆਗੂ ਸੁਨੀਲ ਸ਼ਰਮਾ ਨੇ ਵਿਰੋਧ ਕੀਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਵਿਧਾਇਕ ਵੇਲ ਤੋਂ ਹੁੰਦੇ ਹੋਏ ਖੁਰਸ਼ੀਦ ਅਹਿਮਦ ਕੋਲ ਪਹੁੰਚੇ ਅਤੇ ਉਨ੍ਹਾਂ ਖੁਰਸ਼ੀਦ ਦੇ ਹੱਥੋਂ ਬੈਨਰ ਖੋਹ ਲਿਆ। ਖੁਰਸ਼ੀਦ ਦੇ ਸਮਰਥਨ ’ਚ ਆਏ ਐਨਸੀਪੀ ਵਿਧਾਇਕ ਭਾਜਪਾ ਵਿਧਾਇਕਾਂ ਨਾਲ ਭਿੜ ਗਏ। ਇਸ ਤੋਂ ਬਾਅਦ ਮਾਰਸ਼ਲਾਂ ਨੇ ਆਰ ਐਸ ਪਠਾਨੀਆ ਸਮੇਤ ਕਈ ਭਾਜਪਾ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਅਤੇ ਇਸ ਦੌਰਾਨ ਤਿੰਨ ਭਾਜਪਾ ਵਿਧਾਇਕ ਜ਼ਖਮੀ ਹੋ ਗਏ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …