Breaking News
Home / ਭਾਰਤ / ਰਾਜ ਸਭਾ ਉਮੀਦਵਾਰੀ ਤੋਂ ਪੱਤਾ ਕੱਟਣ ‘ਤੇ ਕੁਮਾਰ ਵਿਸ਼ਵਾਸ ਨਰਾਜ਼

ਰਾਜ ਸਭਾ ਉਮੀਦਵਾਰੀ ਤੋਂ ਪੱਤਾ ਕੱਟਣ ‘ਤੇ ਕੁਮਾਰ ਵਿਸ਼ਵਾਸ ਨਰਾਜ਼

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਆਪ ਵਲੋਂ ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਤੇ ਸੁਸ਼ੀਲ ਗੁਪਤਾ ਰਾਜ ਸਭਾ ਵਿਚ ਜਾਣਗੇ। ਪਾਰਟੀ ਵਲੋਂ ਰਾਜ ਸਭਾ ਵਿਚ ਜਾਣ ਦੇ ਖ਼ਾਹਿਸ਼ਮੰਦ ਪਾਰਟੀ ਦੇ ਸੀਨੀਅਰ ਨੇਤਾ ਕੁਮਾਰ ਵਿਸ਼ਵਾਸ ਨੇ ਰਾਜ ਸਭਾ ਲਈ ਉਮੀਦਵਾਰਾਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਆਪਣਾ ਦਰਦ ਬਿਆਨ ਕੀਤਾ। ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਰਜੀਕਲ ਸਟ੍ਰਾਈਕ, ਟਿਕਟ ਵੰਡ ਵਿਚ ਗੜਬੜੀ, ਜੇ.ਐਨ.ਯੂ ਸਮੇਤ ਹੋਰ ਮੁੱਦਿਆਂ ‘ਤੇ ਸੱਚ ਬੋਲਣ ਲਈ ਸਜ਼ਾ ਦਿੱਤੀ ਗਈ ਤੇ ਉਹ ਇਸ ਸਜ਼ਾ ਨੂੰ ਪ੍ਰਵਾਨ ਕਰਦੇ ਹਨ। ਪ੍ਰਤੀਕਿਰਿਆ ਦਿੰਦੇ ਹੋਏ ਕੁਮਾਰ ਨੇ ਕਿਹਾ ਕਿ ਅਰਵਿੰਦ ਨੇ ਉਨ੍ਹਾਂ ਨੂੰ ਮੁਸਕਰਾਉਂਦੇ ਹੋਏ ਕਿਹਾ ਸੀ ਕਿ ‘ਸਰ ਜੀ ਤੁਹਾਨੂੰ ਮਾਰਾਂਗੇ ਪਰ ਸ਼ਹੀਦ ਨਹੀਂ ਹੋਣ ਦਿਆਂਗੇ’। ਇਸ ‘ਤੇ ਵਿਸ਼ਵਾਸ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਵਧਾਈ ਦਿੰਦੇ ਹਨ ਕਿ ਉਹ ਆਪਣੀ ਸ਼ਹਾਦਤ ਪ੍ਰਵਾਨ ਕਰਦੇ ਹਨ। ਕੁਮਾਰ ਨੇ ਕਿਹਾ ਕਿ ਉਹ ਪਾਰਟੀ ਅੰਦੋਲਨ ਦਾ ਹਿੱਸਾ ਰਹੇ ਹਨ, ਇਸ ਲਈ ਉਨ੍ਹਾਂ ਦੀ ਲਾਸ਼ ਨਾਲ ਛੇੜਛਾੜ ਨਾ ਹੋਵੇ, ਇਹ ਉਨ੍ਹਾਂ ਦੀ ਅਪੀਲ ਹੈ।

Check Also

ਮੋਦੀ ਕੈਬਨਿਟ ਨੇ ‘ਵਨ ਨੇਸ਼ਨ ਵਨ ਇਲੈਕਸ਼ਨ’ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ’ਚ ਪੇਸ਼ ਕੀਤਾ ਜਾਵੇਗਾ ਬਿਲ ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ …