Breaking News
Home / ਭਾਰਤ / ‘ਆਪ’ ਉਤੇ ਰਾਜ ਸਭਾ ਸੀਟਾਂ ਵੇਚਣ ਦਾ ਲੱਗਾ ਦੋਸ਼

‘ਆਪ’ ਉਤੇ ਰਾਜ ਸਭਾ ਸੀਟਾਂ ਵੇਚਣ ਦਾ ਲੱਗਾ ਦੋਸ਼

ਭਾਜਪਾ ਸੰਸਦ ਮੈਂਬਰ ਨੇ ਕੇਜਰੀਵਾਲ ‘ਤੇ ਲਾਏ ਇਲਜ਼ਾਮਕਿਹਾ, 100 ਕਰੋੜ ਵਿਚ ਵੇਚੀਆਂ ਰਾਜ ਸਭਾ ਸੀਟਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਉਮੀਦਵਾਰਾਂ ਦੇ ਤੌਰ ‘ਤੇ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐੱਨ.ਡੀ. ਗੁਪਤਾ ਨੂੰ ਨਾਮਜ਼ਦ ਕੀਤਾ, ਜਦੋਂ ਕਿ ਕੁਮਾਰ ਵਿਸ਼ਵਾਸ ਨੂੰ ਦਰਕਿਨਾਰ ਕਰ ਦਿੱਤਾ ਗਿਆ। ‘ਆਪ’ ਦੇ ਰਾਜ ਸਭਾ ਉਮੀਦਵਾਰਾਂ ਦੇ ਨਾਂ ਐਲਾਨਣ ਦੇ ਨਾਲ ਹੀ ਇਕ ਵਾਰ ਫਿਰ ਤੋਂ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ। ਭਾਜਪਾ ਦੇ ਸੰਸਦ ਮੈਂਬਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਬੇਟੇ ਪ੍ਰਵੇਸ਼ ਵਰਮਾ ਨੇ ਕੇਜਰੀਵਾਲ ‘ਤੇ ਰਾਜ ਸਭਾ ਸੀਟਾਂ ਨੂੰ 100 ਕਰੋੜ ਰੁਪਿਆਂ ਵਿਚ ਵੇਚੇ ਜਾਣ ਦਾ ਇਲਜ਼ਾਮ ਲਗਾਇਆ। ਵਰਮਾ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਨੇ ਰਾਜ ਸਭਾ ਸੀਟਾਂ ਦਾ ਸੌਦਾ 100 ਕਰੋੜ ਵਿਚ ਕੀਤਾ ਹੈ। ਭਾਜਪਾ ਸੰਸਦ ਮੈਂਬਰ ਨੇ ਕੇਜਰੀਵਾਲ ਦੇ ਨਾਰਕੋ ਟੈਸਟ ਦੀ ਵੀ ਮੰਗ ਕੀਤੀ ਹੈ।

Check Also

ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ

ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …