Breaking News
Home / ਭਾਰਤ / 500 ਤੇ 1000 ਦੇ ਬੰਦ ਹੋਏ ਨੋਟ ਰੱਖਣ ‘ਤੇ ਹੋਵੇਗੀ ਸਜ਼ਾ

500 ਤੇ 1000 ਦੇ ਬੰਦ ਹੋਏ ਨੋਟ ਰੱਖਣ ‘ਤੇ ਹੋਵੇਗੀ ਸਜ਼ਾ

ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਕੋਲ 500 ਜਾਂ 1000 ਦੇ ਪੁਰਾਣੇ ਨੋਟ ਮਿਲੇ ਤਾਂ ਉਸ ਨੂੰ ਸਜ਼ਾ ਹੋ ਸਕਦੀ ਹੈ ਤੇ ਘੱਟੋ ਘੱਟ 10 ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਪਿਛਲੇ ਮਹੀਨੇ ਸਪੈਸੀਫਾਈਡ ਬੈਂਕ ਨੋਟਸ ਐਕਟ ਨੂੰ ਪਾਰਲੀਮੈਂਟ ਨੇ ਮਨਜੂਰੀ ਦਿੱਤੀ ਸੀ ਅਤੇ 27 ਫਰਵਰੀ ਨੂੰ ਰਾਸ਼ਟਰਪਤੀ ਨੇ ਇਸ ‘ਤੇ ਦਸਤਖਤ ਕੀਤੇ ਸਨ। ਜਿਹੜੇ ਵਿਅਕਤੀ ਨੋਟਬੰਦੀ ਦੌਰਾਨ 9 ਨਵੰਬਰ ਤੋਂ 30 ਦਸੰਬਰ 2016 ਤੱਕ ਭਾਰਤ ਵਿਚ ਨਹੀਂ ਸਨ, ਜੇਕਰ ਉਹ ਗਲਤ ਜਾਣਕਾਰੀ ਦਿੰਦੇ ਹਨ ਤਾਂ ਉਨ੍ਹਾਂ ਨੂੰ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਇਹ ਨਵਾਂ ਕਾਨੂੰਨ ਇਕ ਅਪ੍ਰੈਲ ਤੋਂ ਲਾਗੂ ਹੋ ਜਾਵੇਗਾ। ਇਹ ਵੀ ਦੱਸਿਆ ਜਾਂਦਾ ਹੈ ਕਿ ਸਟੱਡੀ ਜਾਂ ਰਿਸਰਚ ਲਈ ਸਿਰਫ 25 ਪੁਰਾਣੇ ਨੋਟ ਰੱਖੇ ਜਾ ਸਕਦੇ ਹਨ। ਨੋਟਬੰਦੀ ਦੌਰਾਨ ਭਾਰਤ ਤੋਂ ਬਾਹਰ ਰਹਿਣ ਵਾਲਿਆਂ ਨੂੰ ਵੀ ਪੁਰਾਣੇ ਨੋਟ ਆਰਬੀਆਈ ਵਿਚ ਜਮ੍ਹਾ ਕਰਾਉਣ ਲਈ 31 ਮਾਰਚ ਤੱਕ ਦਾ ਸਮਾਂ ਦਿੱਤਾ ਹੋਇਆ ਹੈ।
ਇਸੇ ਦੌਰਾਨ ਯੂਪੀ ਵਿਚ ਸਮਾਜਵਾਦੀ ਪਾਰਟੀ ਦੀ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਤੇਜ਼ ਤਰਾਰ ਆਗੂ ਆਜ਼ਮ ਖਾਨ ਨੇ ਕਿਹਾ, ਕਿ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਕਰਨ ਲਈ ਕਿਸੇ ਗਧੇ ਕੋਲੋਂ ਪ੍ਰੇਰਨਾ ਲਈ ਸੀ।

Check Also

ਮੁੰਬਈ ਹਮਲੇ ਦੇ ਆਰੋਪੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ

ਪਾਕਿਸਤਾਨ ਨੇ ਤਹੱਵੁਰ ਰਾਣਾ ਤੋਂ ਬਣਾਈ ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲਿਆਂ ਦੇ ਸਾਜਿਸ਼ ਘਾੜਿਆਂ …