-8.2 C
Toronto
Tuesday, February 10, 2026
spot_img
Homeਪੰਜਾਬਫਰੀਦਕੋਟ ਦੇ ਐਸਪੀ ਅਨਿਲ ਕੁਮਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਫਰੀਦਕੋਟ ਦੇ ਐਸਪੀ ਅਨਿਲ ਕੁਮਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਡਿਊਟੀ ਦੌਰਾਨ ਹੀ ਪਿਆ ਦਿਲ ਦਾ ਦੌਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਐਸਪੀ ਅਨਿਲ ਕੁਮਾਰ ਦੀ ਡਿਊਟੀ ਦੌਰਾਨ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਨਿਲ ਕੁਮਾਰ ਆਪਣੇ ਦਫ਼ਤਰ ’ਚ ਬੈਠੇ ਹੋਏ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਅਚਾਨਕ ਤੇਜ਼ ਦਰਦ ਹੋਇਆ ਅਤੇ ਉਹ ਬੇਹੋਸ਼ ਹੋ ਗਏ। ਪੁਲਿਸ ਸਟਾਫ ਵੱਲੋਂ ਉਨ੍ਹਾਂ ਨੂੰ ਤੁਰੰਤ ਫਰੀਦਕੋਟ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਜਾਂਚ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ। ਐਸਪੀ ਅਨਿਲ ਕੁਮਾਰ ਪਹਿਲਾਂ ਤੋਂ ਹੀ ਦਿਲ ਬੀਮਾਰੀ ਤੋਂ ਪੀੜਤ ਸਨ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜਦਕਿ ਪੁਲਿਸ ਅਧਿਕਾਰੀਆਂ ਅਨੁਸਾਰ ਅਨਿਲ ਕੁਮਾਰ ਬਿਲਕੁਲ ਤੰਦਰੁਸਤ ਸਨ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਕੰਮ ਵਿਚ ਰੁੱਝੇ ਹੋਏ ਸਨ। ਉਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਸਪੀ ਅਨਿਲ ਕੁਮਾਰ ਦੀ ਅਚਾਨਕ ਹੋਈ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
 

 

RELATED ARTICLES
POPULAR POSTS