ਰਕਮ ਵਾਪਸ ਕਰਨ ਲਈ ਵਿਜੇ ਮਾਲਿਆ ਨੇ ਮੰਗਿਆ 30 ਸਤੰਬਰ ਤੱਕ ਸਮਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਬੈਂਕਾਂ ਤੋਂ 9 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਫਰਾਰ ਹੋਇਆ ਉਦਯੋਗਪਤੀ ਵਿਜੇ ਮਾਲਿਆ ਕਰਜ਼ਾ ਵਾਪਸ ਕਰਨ ਲਈ ਤਿਆਰ ਹੋ ਗਿਆ ਹੈ। ਮਾਲਿਆ ਨੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਵਿਚ ਕਿਹਾ ਹੈ ਕਿ ਉਹ 12 ਬੈਂਕਾਂ ਦਾ 4 ਹਜ਼ਾਰ ਕਰੋੜ ਰੁਪਿਆ ਵਾਪਸ ਕਰਨ ਲਈ ਤਿਆਰ ਹਨ। ਇਹ ਰਕਮ ਵਾਪਸ ਕਰਨ ਲਈ ਉਨ੍ਹਾਂ 30 ਸਤੰਬਰ ਤੱਕ ਦਾ ਸਮਾਂ ਮੰਗਿਆ ਹੈ। ਮਾਲਿਆ ਨੇ ਇਹ ਵੀ ਕਿਹਾ ਕਿ ਉਹ ਹੋਰ ਬਕਾਇਆ 2 ਹਜ਼ਾਰ ਕਰੋੜ ਰੁਪਿਆ ਵੀ ਜਲਦ ਅਦਾ ਕਰ ਦੇਵੇਗਾ। ਸੁਪਰੀਮ ਕੋਰਟ ਨੇ ਵਿਜੇ ਮਾਲਿਆ ਦੇ ਇਸ ਪ੍ਰਸਤਾਵ ‘ਤੇ ਬੈਂਕਾਂ ਨੂੰ ਇੱਕ ਹਫਤੇ ਵਿਚ ਜਵਾਬ ਦੇਣ ਲਈ ਕਿਹਾ ਹੈ। ਇਸ ਮਾਮਲੇ ‘ਤੇ ਅਗਲੀ ਸੁਣਵਾਈ ਹੁਣ 6 ਅਪ੍ਰੈਲ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਮਾਲਿਆ ਨੂੰ ਸਭ ਤੋਂ ਜ਼ਿਆਦਾ 1600 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੋਇਆ ਹੈ। ਮਾਲਿਆ ਉੱਤੇ 17 ਬੈਂਕਾਂ ਦਾ 9 ਹਜ਼ਾਰ ਕਰੋੜ ਦਾ ਕਰਜ਼ਾ ਹੈ ਤੇ ਇਸ ਸਮੇਂ ਉਹ ਲੰਡਨ ਵਿੱਚ ਹੈ। ਕਰਜ਼ਾ ਵਾਪਸ ਲੈਣ ਲਈ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਿੱਚ ਬਾਕੀ ਬੈਂਕਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹੁਣ ਤੱਕ ਮਾਲਿਆ ਦੇ ਖ਼ਿਲਾਫ਼ ਪੰਜ ਕੇਸਾਂ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ।
Check Also
ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ
ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …