ਚੰਡੀਗੜ੍ਹ : ਪੰਜਾਬ ਵਿੱਚ 75 ਫੀਸਦੀ ਪਾਣੀ ਮੁੱਕ ਚੁੱਕਿਆ ਹੈ। ਬਾਕੀ ਰਹਿ ਗਏ 25 ਫੀਸਦੀ ਪਾਣੀ ਵਿਚੋਂ ਸਿਰਫ 18 ਫੀਸਦੀ ਹੀ ਪੀਣ ਯੋਗ ਹੈ। ਇਹ ਕਹਿਣਾ ਹੈ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਦਾ। ਉਨ੍ਹਾਂ ਕਿਹਾ ਕਿ ਕੇਂਦਰੀ ਜਲ ਵਸੀਲਿਆਂ ਦੇ ਸਕੱਤਰ ਨੇ ਮੰਨ ਲਿਆ ਹੈ ਕਿ ਦੇਸ਼ ਇਸ ਵੇਲੇ ਸਭ ਤੋਂ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕੇਂਦਰੀ ਜਲ ਕਮਿਸ਼ਨ ਮੁਤਾਬਿਕ ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿਚ ਸਿਰਫ 29 ਫੀਸਦੀ ਪਾਣੀ ਹੀ ਬਚਿਆ ਹੈ। ਦੱਤ ਨੇ ਕਿਹਾ ਕਿ ਪੰਜਾਬ ਵਿਚ ਹਰ ਸਾਲ ਢਾਈ ਫੁੱਟ ਤਕ ਪਾਣੀ ਥੱਲੇ ਜਾ ਰਿਹਾ ਹੈ । ਸਮੁੱਚੇ ਭਾਰਤ ਵਿਚ ਪੰਜਾਬ ਸਮੇਤ ਪਾਣੀ ਸੰਕਟ ਆਉਣ ਵਾਲਾ ਨਹੀਂ ਸਗੋਂ ਪਾਣੀ ਸੰਕਟ ਆ ਚੁੱਕਿਆ ਹੈ। ਖੇਤੀ ਵਿਰਾਸਤ ਮਿਸ਼ਨ ਸਮੇਤ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਪਿਛਲੇ 15-20 ਸਾਲ ਤੋਂ ਸਰਕਾਰ ਨੂੰ ਸੁਚੇਤ ਕਰ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚ ਸੋਕੇ ਕਾਰਨ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਅਣਗਿਣਤ ਪਸ਼ੂ ਪੰਛੀ ਤੜਪ-ਤੜਪ ਕੇ ਮਰ ਚੁੱਕੇ ਹਨ। ਇਸ ਲਈ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …