Breaking News
Home / ਭਾਰਤ / ਕੋਲਕਾਤਾ ‘ਚ ਮਿਊਜ਼ਿਕ ਸੁਣ ਕੇ ਕੋਮਾ ਤੋਂ ਬਾਹਰ ਆਈ ਮਹਿਲਾ

ਕੋਲਕਾਤਾ ‘ਚ ਮਿਊਜ਼ਿਕ ਸੁਣ ਕੇ ਕੋਮਾ ਤੋਂ ਬਾਹਰ ਆਈ ਮਹਿਲਾ

ਮੌਤ ਦੇ ਮੂੰਹ ਤੋਂ ਖਿੱਚ ਲਿਆਇਆ ਸੰਗੀਤ
ਕੋਲਕਾਤਾ/ਬਿਊਰੋ ਨਿਊਜ਼ : ਸੰਗੀਤ ਕਿਸੇ ਦੀ ਬਿਮਾਰੀ ਨੂੰ ਸਹੀ ਕਰ ਦੇਵੇ ਅਜਿਹਾ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ ਪ੍ਰੰਤੂ ਕੋਲਕਾਤਾ ‘ਚ ਇਹ ਕ੍ਰਿਸ਼ਮਾ ਹੋਇਆ ਹੈ। ਕੋਲਕਾਤਾ ਦੇ ਮਸ਼ਹੂਰ ਸੇਠ ਸੁਖਲਾਲ ਕਰਨਾਨੀ ਮੈਮੋਰੀਅਲ ਮੈਡੀਕਲ ਕਾਲਜ ਐਂਡ ਹਸਪਤਾਲ (ਐਸ ਐਸ ਕੇ ਐਮ) ‘ਚ ਭਰਤੀ ਇਕ ਮਹਿਲਾ ਕਈ ਦਿਨਾਂ ਤੋਂ ਕੋਮਾ ‘ਚ ਸੀ ਅਤੇ ਮਿਊਜ਼ਿਕ ਥੈਰੇਪੀ ਦੇ ਜਰੀਏ ਉਹ ਇਸ ਤੋਂ ਬਾਹਰ ਆਈ ਹੈ। 21 ਸਾਲਾ ਮਹਿਲਾ ਸੰਗੀਤਾ ਦਾਸ ਨੂੰ ਐਨ ਰਾਜਮ ਦੇ ਦਰਬਾਰੀ ਕੈਨੇਡਾ ਸੰਗੀਤ (ਵਾਇਲਨ) ਨੂੰ ਦਿਨ ‘ਚ ਤਿੰਨ ਵਾਰ ਸੁਣਨ ਦੀ ਸਲਾਹ ਦਿੱਤੀ ਗਈ ਸੀ। ਸੰਗੀਤ ਦੇ ਪਰਿਵਾਰ ਨੇ ਮੰਨਿਆ ਕਿ ਕਿਸ ਤਰ੍ਹਾਂ ਸੰਗੀਤ ਸੁਣਨ ਨਾਲ ਉਸ ਨੂੰ ਕੋਮਾ ਤੋਂ ਬਾਹਰ ਆਉਣ ‘ਚ ਮਦਦ ਮਿਲੀ।
ਪਦਮ ਪੁਰਸਕਾਰ ਨਾਲ ਸਨਮਾਨਿਤ ਵਾਇਲਨ ਵਾਦਕ ਰਾਜਮ ਵੀ ਇਹ ਸੁਣ ਕੇ ਹੋਏ ਹੈਰਾਨ
ਪਦਮ ਪੁਰਸਕਾਰ ਨਾਲ ਸਨਮਾਨਿਤ ਦਿੱਗਜ਼ ਵਾਇਲਨ ਵਾਦਕ ਰਾਜਮ ਵੀ ਇਹ ਖਬਰ ਸੁਣ ਕੇ ਹੈਰਾਨ ਹੈ। ਰਾਜਮ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹਏ ਕਿਹਾ ਕਿ ਮੈਂ ਬਹੁਤ ਪੈਸਾ ਕਮਾਇਆ ਹੈ, ਬਹੁਤ ਐਵਾਰਡ ਜਿੱਤੇ ਹਨ ਪ੍ਰੰਤੂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਵਾਇਲਨ ਵਜਾਉਣਾ ਕਿਸੇ ਨੂੰ ਜ਼ਿੰਦਗੀ ਦੇ ਸਕਦਾ ਹੈ। ਮੈਂ ਆਪਣੀਆਂ ਭਾਵਨਾਵਾਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ। ਰਾਜਮ ਨੇ ਕਿਹਾ ਕਿ ਮੈਂ ਸੰਗੀਤ ਨਾਲ ਪੂਰੀ ਤਰ੍ਹਾਂ ਸਿਹਤਮੰਦ ਹੋਣ ‘ਤੇ ਉਸ ਨੂੰ ਮਿਲਾਂਗੀ ਅਤੇ ਉਨ੍ਹਾਂ ਡਾਕਟਰਾਂ ਨਾਲ ਵੀ ਜਿਨ੍ਹਾਂ ਨੇ ਇਹ ਸਲਾਹ ਦਿੱਤੀ ਸੀ।
ਡਾਕਟਰ ਨੇ ਦਿੱਤੀ ਸੀ ਮਿਊਜ਼ਿਕ ਥੈਰੇਪੀ ਦੀ ਸਲਾਹ
ਸੰਗੀਤਾ ਦੇ ਡਾਕਟਰ ਸੰਦੀਪ ਕੁਮਾਰ ਖੁਦ ਵੀ ਇਕ ਵਾਇਲਨ ਵਾਦਕ ਹੈ। ਡਾਕਟਰ ਸੰਦੀਪ ਨੇ ਸੰਗੀਤਾ ਦੇ ਪਰਿਵਾਰ ਨੂੰ ਮਿਊਜ਼ਿਕ ਥੈਰੇਪੀ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਕਿਹਾ, ਮੈਨੂੰ ਲਗਦਾ ਹੈ ਕਿ ਸਾਨੂੰ ਉਨ੍ਹਾਂ ਦੇ ਪੂਰੀ ਤਰ੍ਹਾਂ ਹੋਸ਼ ‘ਚ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਫਿਲਹਾਲ ਉਸ ਦੀ ਸਿਹਤ ‘ਚ ਕਾਫ਼ੀ ਸੁਧਾਰ ਹੈ। ਸੰਗੀਤਾ ਕਈ ਦਿਨਾਂ ਤੋਂ ਕੋਮਾ ‘ਚ ਸੀ ਅਤੇ ਮਿਊਜ਼ਿਕ ਥੈਰੇਪੀ ਦੇ ਜਰੀਏ ਉਹ ਇਸ ਤੋਂ ਬਾਹਰ ਆਈ ਹੈ। 21 ਸਾਲਾ ਮਹਿਲਾ ਸੰਗੀਤਾ ਦਾਸ ਨੂੰ ਐਨ ਰਾਜਮ ਦੇ ਦਰਬਾਰੀ ਕੈਨੇਡਾ ਸੰਗੀਤ (ਵਾਇਲਨ) ਨੂੰ ਦਿਨ ‘ਚ ਤਿੰਨ ਵਾਰ ਸੁਣਨ ਦੀ ਸਲਾਹ ਦਿੱਤੀ ਗਈ ਸੀ। ਸੰਗੀਤ ਦੇ ਪਰਿਵਾਰ ਨੇ ਮੰਨਿਆ ਕਿ ਕਿਸ ਤਰ੍ਹਾਂ ਸੰਗੀਤ ਸੁਣਨ ਨਾਲ ਉਸ ਨੂੰ ਕੋਮਾ ਤੋਂ ਬਾਹਰ ਆਉਣ ‘ਚ ਮਦਦ ਮਿਲੀ।

Check Also

1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ

ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …