5 C
Toronto
Friday, November 21, 2025
spot_img
Homeਭਾਰਤਜਗਦੀਸ਼ ਟਾਈਟਲਰ ਦੀ ਵੀਡੀਓ ਦਾ ਮਾਮਲਾ ਗਰਮਾਇਆ

ਜਗਦੀਸ਼ ਟਾਈਟਲਰ ਦੀ ਵੀਡੀਓ ਦਾ ਮਾਮਲਾ ਗਰਮਾਇਆ

ਟਾਈਟਲਰ ਨੇ ਮਨਜੀਤ ਜੀਕੇ ਵਲੋਂ ਵੰਡੀ ਵੀਡੀਓ ਨੂੰ ਦੱਸਿਆ ਸਾਜਿਸ਼
ਕਿਹਾ, ਸਾਜਿਸ਼ ਰਚਣ ਵਾਲਿਆਂ ਖਿਲਾਫ ਕਰਾਂਗਾ ਕਾਨੂੰਨੀ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
1984 ਸਿੱਖ ਕਤਲੇਆਮ ਮਾਮਲੇ ਵਿਚ ਘਿਰੇ ਜਗਦੀਸ਼ ਟਾਈਟਲਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੈਨੂੰ ਇਹ ਜਾਣ ਕੇ ਬੇਹੱਦ ਦੁੱਖ ਹੋਇਆ ਕਿ ਕੁਝ ਸਿਆਸੀ ਵਿਰੋਧੀ ਪਾਰਟੀਆਂ ਵੱਲੋਂ ਧੋਖੇ ਨਾਲ ਕੱਟ-ਵੱਢ ਕੇ ਮੇਰੀ ਵੀਡੀਓ ਲੋਕਾਂ ਵਿਚ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮੇਰਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਂ ਕਾਨੂੰਨੀ ਸਲਾਹ ਲੈ ਕੇ ਜਲਦ ਹੀ ਆਪਣੇ ਖਿਲਾਫ਼ ਰਚੀ ਗਈ ਸਾਜਿਸ਼ ਦੀ ਜਾਂਚ ਕਰਨ ਅਤੇ ਵੀਡੀਓ ਤਿਆਰ ਕਰਨ ਤੇ ਵੰਡਣ ਵਾਲਿਆਂ ਖਿਲਾਫ ਅਪਰਾਧਿਕ ਕੇਸ ਦਰਜ ਕਰਾਵਾਂਗਾ।
ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਇੱਕ ਸੀਡੀ ਜਾਰੀ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਜਗਦੀਸ਼ ਟਾਈਟਲਰ ਦੀ 1984 ਸਿੱਖ ਕਤਲੇਆਮ ਵਿਚ ਸ਼ਮੂਲੀਅਤ ਤੋਂ ਪਰਦਾ ਚੁੱਕਣ ਦਾ ਦਾਅਵਾ ਕੀਤਾ ਸੀ। ਇਸ ਸੀ.ਡੀ. ਦੇ ਅਧਾਰ ‘ਤੇ ਸਿਆਸੀ ਆਗੂਆਂ ਵੱਲੋਂ ਟਾਈਟਲਰ ਸਮੇਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜੀਕੇ ਨੇ ਆਖਿਆ ਸੀ ਕਿ ਇਹ ਸੀਡੀ ਸੀਬੀਆਈ ਨੂੰ ਸੌਂਪੀ ਜਾਵੇਗੀ ਕਿਉਂਕਿ ਇਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਗਦੀਸ਼ ਟਾਈਟਲਰ ਦੀ ਸਿੱਖ ਕਤਲੇਆਮ ਵਿਚ ਸ਼ਮੂਲੀਅਤ ਸੀ।

RELATED ARTICLES
POPULAR POSTS