Home / ਪੰਜਾਬ / ਪੰਚਕੂਲਾ ਹਿੰਸਾ ਮਾਮਲੇ ‘ਚ ਆਦਿੱਤਿਆ ਇੰਸਾ ਹੈ ਮੁਖ ਮੁਲਜ਼ਮ

ਪੰਚਕੂਲਾ ਹਿੰਸਾ ਮਾਮਲੇ ‘ਚ ਆਦਿੱਤਿਆ ਇੰਸਾ ਹੈ ਮੁਖ ਮੁਲਜ਼ਮ

ਹਰਿਆਣਾ ਪੁਲਿਸ ਨੇ ਆਦਿੱਤਿਆ ਨੂੂੰ ਫੜਨ ਲਈ ਪੰਜ ਲੱਖ ਦਾ ਰੱਖਿਆ ਇਨਾਮ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਝਿੜਕਾਂ ਮਗਰੋਂ ਪੰਚਕੂਲਾ ਪੁਲਿਸ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਖਾਸ ਆਦਿੱਤਿਆ ਇੰਸਾ ਦੇ ਸਿਰ ਇਨਾਮੀ ਰਾਸ਼ੀ ਦੋ ਲੱਖ ਤੋਂ ਵਧਾ ਕੇ ਪੰਜ ਲੱਖ ਕਰ ਦਿੱਤੀ ਹੈ। ਪੰਚਕੂਲਾ ਵਿੱਚ 25 ਅਗਸਤ ਨੂੰ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਪੁਲਿਸ ਦੀ ਤਫਤੀਸ਼ ਵਿੱਚ ਆਦਿੱਤਿਆ ਇੰਸਾ ਮੁੱਖ ਮੁਲਜ਼ਮ ਵਜੋਂ ਗਿਣਿਆ ਗਿਆ ਹੈ। ਡੇਰੇ ਦੀ 45 ਮੈਂਬਰੀ ਕਮੇਟੀ ਵਿੱਚੋਂ ਹੁਣ ਤੱਕ ਪੁਲਿਸ ਨੇ 25 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲੰਘੇ ਕੱਲ੍ਹ ਹਰਿਆਣਾ ਪੁਲਿਸ ਨੂੰ ਫਿਟਕਾਰ ਲਾਉਂਦੇ ਕਿਹਾ ਕਿ ਜੇਕਰ ਉਹ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੇ ਤਾਂ ਪੰਜਾਬ ਪੁਲਿਸ ਨੂੰ ਇਸ ਦਾ ਜ਼ਿੰਮਾ ਸੌਂਪਿਆ ਜਾਵੇ। ਫਿਟਕਾਰ ਲੱਗਣ ਤੋਂ ਤੁਰੰਤ ਮਗਰੋਂ ਹਰਿਆਣਾ ਪੁਲਿਸ ਨੇ ਇਨਾਮ ਦੀ ਰਾਸ਼ੀ ਵਿੱਚ ਵਾਧਾ ਕਰ ਦਿੱਤਾ।

Check Also

ਅਮਰਜੀਤ ਸੰਦੋਆ ਮੁੜ ਆਮ ਆਦਮੀ ਪਾਰਟੀ ‘ਚ ਸ਼ਾਮਲ

ਕਿਹਾ – ਪਾਰਟੀ ਦਾ ਵਲੰਟੀਅਰ ਬਣ ਕੇ ਇਲਾਕੇ ਦੀ ਕਰਾਂਗਾ ਸੇਵਾ ਰੂਪਨਗਰ/ਬਿਊਰੋ ਨਿਊਜ਼ ਹਲਕਾ ਰੂਪਨਗਰ …