Breaking News
Home / ਪੰਜਾਬ / ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਲੋਕ ਇਨਸਾਫ਼ ਪਾਰਟੀ ‘ਚ ਸ਼ਾਮਲ

ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਲੋਕ ਇਨਸਾਫ਼ ਪਾਰਟੀ ‘ਚ ਸ਼ਾਮਲ

ਛੋਟੇਪੁਰ ਨੇ ਬੈਂਸ ਭਰਾਵਾਂ ਨੂੰ ‘ਆਪ’ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ
ਲੁਧਿਆਣਾ/ਬਿਊਰੋ ਨਿਊਜ਼
ਮਾਨਸਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹੁਣ ਕਾਂਗਰਸ ‘ਚ ਰਹਿਣ ਦੌਰਾਨ ਲੁਧਿਆਣਾ ਦੇ ਸਾਬਕਾ ਮੇਅਰ ਰਹੇ ਪ੍ਰੇਮ ਮਿੱਤਲ ਆਪਣੇ ਸਾਥੀਆਂ ਸਮੇਤ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਪ੍ਰੇਮ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਜਿਹੜੀ ਲੜਾਈ ਬੈਂਸ ਭਰਾਵਾਂ ਨੇ ਭ੍ਰਿਸ਼ਟਾਚਾਰ ਖਿਲ਼ਾਫ਼ ਵਿੱਢੀ ਹੋਈ ਹੈ ਉਸ ਦਾ ਉਹ ਹਿੱਸਾ ਬਣ ਸਕਣ। ਇਸ ਮੌਕੇ ‘ਤੇ ਸਿਮਰਜੀਤ ਸਿੰਘ ਬੈਂਸ ਨੇ ਮਿੱਤਲ ਦੇ ਇਸ ਕਦਮ ਨੂੰ ਚੰਗਾ ਦੱਸਦੇ ਹੋਏ ਪਾਰਟੀ ਵਿੱਚ ਸੁਆਗਤ ਕੀਤਾ।
ਉਧਰ ਦੂਜੇ ਪਾਸੇ ਲੁਧਿਆਣਾ ਪਹੁੰਚੇ ਸੁੱਚਾ ਸਿੰਘ ਛੋਟੇਪੁਰ ਨੇ ਸਿਮਰਜੀਤ ਸਿੰਘ ਬੈਂਸ ਨੂੰ ਆਮ ਆਦਮੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਭਾਈਵਾਲ ਰਹਿੰਦਿਆਂ ਬੈਂਸ ਨੂੰ ਕਦੇ ਵੀ ਚੰਗੇ ਨਤੀਜੇ ਨਹੀਂ ਮਿਲ ਸਕਦੇ।

Check Also

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ

ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …