2.6 C
Toronto
Friday, November 7, 2025
spot_img
Homeਭਾਰਤਜੇਤਲੀ ਮਾਨਹਾਨੀ ਕੇਸ 'ਚ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ

ਜੇਤਲੀ ਮਾਨਹਾਨੀ ਕੇਸ ‘ਚ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ

kejriwal-7594ਕ੍ਰਿਮੀਨਲ ਪ੍ਰੋਸੀਡਿੰਗ ‘ਤੇ ਰੋਕ ਤੋਂ ਹਾਈਕੋਰਟ ਦਾ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਰੁਣ ਜੇਤਲੀ ਮਾਨਹਾਨੀ ਕੇਸ ਵਿਚ ਦਿੱਲੀ ਹਾਈਕੋਰਟ ਨੇ ਝਟਕਾ ਦਿੱਤਾ ਹੈ। ਹਾਈਕੋਰਟ ਨੇ ਮੈਜਿਸਟਰੇਟ ਅਦਾਲਤ ਵਿਚ ਚੱਲ ਰਹੀ ਅਪਰਾਧਿਕ ਕਾਰਵਾਈ ਦੇ ਮਾਮਲੇ ਵਿਚ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਨੇ ਹਾਈਕੋਰਟ ਵਿਚ ਅਰਜ਼ੀ ਦੇ ਕੇ ਦੋਵੇਂ ਮਾਮਲਿਆਂ ਦੇ ਇਕੱਠਿਆਂ ਚੱਲਣ ਦਾ ਹਵਾਲਾ ਦਿੰਦਿਆਂ ਅਪਰਾਧਿਕ ਕਾਰਵਾਈ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਮੁਸ਼ਕਲ ਨਹੀਂ ਹੈ ਕਿ ਮੈਜਿਸਟਰੇਟ ਅਦਾਲਤ ਵਿਚ ਅਪਰਾਧਿਕ ਕਾਰਵਾਈ ਦਾ ਮਾਮਲਾ ਚੱਲਦਾ ਰਹੇ। ਅਦਾਲਤ ਨੇ ਸਾਫ ਆਖਿਆ ਕਿ ਦਿੱਲੀ ਹਾਈਕੋਰਟ ਵਿਚ ਮਾਨਹਾਨੀ ਦੇ ਚੱਲ ਰਹੇ ਮਾਮਲੇ ਦੇ ਕਾਰਨ ਇਸ ‘ਤੇ ਰੋਕ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ।

RELATED ARTICLES
POPULAR POSTS