ਬੀਐਸਪੀ ਛੱਡ ਕੇ ਕਾਂਗਰਸ ‘ਚ ਆਏ ਚਾਰ ਵਿਧਾਇਕਾਂ ਨੇ ਦਿੱਲੀ ‘ਚ ਲਾਇਆ ਡੇਰਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਕਲੇਸ਼ ਦਾ ਅਸਰ ਹੁਣ ਰਾਜਸਥਾਨ ‘ਤੇ ਵੀ ਦਿਖਣ ਲੱਗਾ ਹੈ। ਬੀਐਸਪੀ ਛੱਡ ਕੇ ਕਾਂਗਰਸ ‘ਚ ਆਏ 6 ਵਿਚੋਂ 4 ਵਿਧਾਇਕ ਰਾਜੇਂਦਰ ਗੁੱਡਾ, ਲਾਖਨ ਸਿੰਘ, ਵਾਜਿਬ ਅਲੀ ਅਤੇ ਸੰਦੀਪ ਯਾਦਵ ਨੇ ਦਿੱਲੀ ‘ਚ ਡੇਰਾ ਲਾ ਲਿਆ ਹੈ। ਦਰਅਸਲ ਇਹ ਵਿਧਾਇਕ ਦਲ ਬਦਲੀ ਦੇ ਖਿਲਾਫ਼ ਦਾਇਰ ਅਰਜ਼ੀਆਂ ਦੀ ਸੁਪਰੀਮ ਕੋਰਟ ‘ਚ ਸੁਣਵਾਈ ਦੇ ਸਿਲਸਿਲੇ ‘ਚ ਦਿੱਲੀ ਆਏ ਸਨ ਪ੍ਰੰਤੂ ਹੁਣ ਵਾਪਸ ਨਹੀਂ ਪਰਤ ਰਹੈ ਕਿਉਂਕਿ ਉਹ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਤੋਂ ਨਾਰਾਜ਼ ਨੇ। ਇਨ੍ਹਾਂ ਦੀ ਨਾਰਾਜ਼ਗੀ ਦੇ ਦੋ ਕਾਰਨ ਨੇ, ਪਹਿਲਾ ਇਹ ਕਿ ਇਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਦੋ ਸਾਲ ਬਾਅਦ ਵੀ ਕੋਈ ਅਹੁਦਾ ਨਹੀਂ ਮਿਲਿਆ, ਦੂਜਾ ਇਹ ਕਿ ਸਭ ਕੁਝ ਦਾਅ ‘ਤੇ ਲਗਾ ਕੇ ਉਹ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਸਨ ਪ੍ਰੰਤੂ ਹੁਣ ਸੁਪਰੀਮ ਕੋਰਟ ‘ਚ ਕੇਸ ਲੜਨ ਦੇ ਲਈ ਉਨ੍ਹਾਂ ਨੂੰ ਕੋਈ ਢੰਗ ਦਾ ਵਕੀਲ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ, ਕਿਉਂਕਿ ਦਲ ਬਦਲੀ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਬੀਐਸਪੀ ਦੇ ਵਿਧਾਇਕਾਂ ਨੂੰ ਜਵਾਬ ਦੇਣ ਲਈ 4 ਹਫਤਿਆਂ ਦਾ ਸਮਾਂ ਦਿੱਤਾ ਹੈ।
Check Also
ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …