Breaking News
Home / ਭਾਰਤ / ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਚੇਲਿਆਂ ਨੇ ਡਾਕਘਰ ਦਾ ਵਧਾਇਆ ਕੰਮ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਚੇਲਿਆਂ ਨੇ ਡਾਕਘਰ ਦਾ ਵਧਾਇਆ ਕੰਮ

ਹਜ਼ਾਰਾਂ ਦੀ ਗਿਣਤੀ ਵਿਚ ਜਨਮ ਦਿਨ ਦੇ ਕਾਰਡ ਅਤੇ ਰੱਖੜੀਆਂ ਭੇਜੀਆਂ
ਰੋਹਤਕ/ਬਿਊਰੋ ਨਿਊਜ਼
ਬਲਾਤਕਾਰ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੋਕਾਰਾਂ ‘ਚ ਅਜੇ ਵੀ ਕਾਫੀ ਹੇਜ਼ ਹੈ। ਰਾਮ ਰਹੀਮ ਦੇ ਪੈਰੋਕਾਰਾਂ ਨੇ ਉਸ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਜਨਮ ਦਿਨ ਦੇ ਕਾਰਡ ਅਤੇ ਰੱਖੜੀਆਂ ਭੇਜੀਆਂ ਹਨ।ઠਇਸ ਸਬੰਧ ਵਿਚ ਡਾਕਘਰ ਨੂੰ ਹੁਣ ਤਕ ਲਗਭਗ 7 ਤੋਂ 8 ਹਜ਼ਾਰ ਚਿੱਠੀਆਂ ਮਿਲੀ ਚੁੱਕੀਆਂ ਹਨ। ਪੋਸਟ ਮਾਸਟਰ ਅਨੁਸਾਰ 20 ਅਗਸਤ ਤੱਕ ਇਨ੍ਹਾਂ ਚਿੱਠੀਆਂ ਦੀ ਗਿਣਤੀ ਪ੍ਰਤੀ ਦਿਨ 2 ਹਜ਼ਾਰ ਹੋਣ ਦੀ ਉਮੀਦ ਹੈ। ਕਿਉਂਕਿ ਇਸ ਸਾਲ ਡੇਰਾ ਮੁਖੀ ਦਾ ਜਨਮ ਦਿਨ ਰੱਖੜੀਆਂ ਦੇ ਤਿਉਹਾਰ ਦੇ ਨਾਲ ਹੀ ਸੀ। ਡੇਰਾ ਮੁਖੀ ਦੇ ਪੈਰੋਕਾਰਾਂ ਦੀਆਂ ਚਿੱਠੀਆਂ ਨੇ ਡਾਕਘਰ ਦੇ ਕਾਮਿਆਂ ‘ਤੇ ਦੁੱਗਣਾ ਭਾਰ ਪਾ ਦਿੱਤਾ ਹੈ ਕਿਉਂਕਿ ਹਰ ਚਿੱਠੀ ਦੀ ਡਿਟੇਲ ਕਰਨ ਦੀ ਪ੍ਰਕਿਰਿਆ ਵਿਚ ਸਮਾਂ ਲੱਗ ਰਿਹਾ ਹੈ। ਨਤੀਜੇ ਵਜੋਂ ਡਾਕਘਰ ਦੇ ਕਰਮਚਾਰੀਆਂ ਨੂੰ ਓਵਰਟਾਈਮ ਲਗਾ ਕੇ ਕੰਮ ਕਰਨਾ ਪੈ ਰਿਹਾ ਹੈ।

Check Also

ਭਾਰਤ ’ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਭਲਕੇ

13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ …