Breaking News
Home / ਕੈਨੇਡਾ / ਸੰਜੂ ਗੁਪਤਾ ਨੇ ‘ਫ਼ਰਗੂਸ ਹਾਈਲੈਂਡ ਗੇਮਜ਼’ ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ

ਸੰਜੂ ਗੁਪਤਾ ਨੇ ‘ਫ਼ਰਗੂਸ ਹਾਈਲੈਂਡ ਗੇਮਜ਼’ ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 11 ਅਗਸਤ ਨੂੰ ਮੈਰਾਥਨ-ਰੱਨਰ ਸੰਜੂ ਗੁਪਤਾ ਨੇ ‘ਫ਼ਰਗੂਸ ਹਾਈਲੈਂਡ ਗੇਮਜ਼’ ਦੀ 10 ਕਿਲੋਮੀਟਰ ਦੌੜ ਵਿਚ ਸਫ਼ਲਤਾ-ਪੂਰਵਕ ਹਿੱਸਾ ਲਿਆ। ਸਵੇਰੇ 9.00 ਵਜੇ ਸ਼ੁਰੂ ਹੋਈ ਇਸ ਦੌੜ ਨੂੰ ਸੰਜੂ ਨੇ 1 ਘੰਟਾ, 6 ਮਿੰਟ ਅਤੇ 30 ਸਕਿੰਟਾਂ ਵਿਚ ਪੂਰਿਆਂ ਕੀਤਾ ਅਤੇ ਇਸ ਦੌੜ ਵਿਚ ਭਾਗ ਲੈਣ ਵਾਲੇ 77 ਦੌੜਾਕਾਂ ਵਿੱਚੋਂ ਉ 54ਵੇਂ ਸਥਾਨ ‘ਤੇ ਰਹੇ। ਇਨ੍ਹਾਂ ਦੌੜਾਂ ਵਿਚ ਦੌੜਾਕਾਂ ਲਈ ਸਥਾਨਾਂ ਦੀ ਓਨੀ ਮਹੱਤਤਾ ਨਹੀਂ ਹੁੰਦੀ ਜਿੰਨਾ ਇਨ੍ਹਾਂ ਵਿਚ ਹਿੱਸਾ ਲੈਣ ਦੀ ਹੁੰਦੀ ਹੈ ਅਤੇ ਸੰਜੂ ਲਈ ਤਾਂ ਇਹ ਵੈਸੇ ਵੀ ਸ਼ੌਕ ਵਾਲੀ ਗੱਲ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸੰਜੂ ਗੁਪਤਾ ਹਰ ਹਫ਼ਤੇ ਦੂਰ-ਨੇੜੇ ਹੋਣ ਵਾਲੇ ਕਿਸੇ ਨਾ ਕਿਸੇ ਲੰਮੀ ਦੌੜ ਵਿਚ ਭਾਗ ਲੈਂਦਾ ਹੈ ਅਤੇ ਇਹ ਦੌੜ ਉਸ ਦੀ ਇਸ ਸਾਲ 2019 ਵਿਚ 35ਵੀਂ ਦੌੜ ਸੀ। ਪਿਛਲੇ ਸਾਲ 2018 ਵਿਚ ਉਸ ਨੇ 52 ਅਜਿਹੀਆਂ ਦੌੜਾਂ ਵਿਚ ਹਿੱਸਾ ਲਿਆ ਸੀ ਅਤੇ ਇਸ ਸਾਲ ਉਸ ਦਾ ਟੀਚਾ ਇਸ ਤੋਂ ਵੀ ਕੁਝ ਵਧੇਰੇ ਹੈ। ਉਹ ਡਾਇਬੇਟੀਜ਼ ਦੇ ਰੋਗ ਨਾਲ ਪੀੜਤ ਹੈ ਅਤੇ ਇਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਦੌੜਨਾ ਸ਼ੁਰੂ ਕੀਤਾ ਜਿਸ ਤੋਂ ਉਸ ਨੂੰ ਲੰਮੀਆਂ ਦੌੜਾਂ ਵਿਚ ਹਿੱਸਾ ਲੈਣ ਦਾ ਸ਼ੌਕ ਪੈਦਾ ਹੋ ਗਿਆ ਅਤੇ ਉਹ ਇਸ ਸ਼ੌਕ ਨੂੰ ਬਾਕਾਇਦਾ ਬਰਕਰਾਰ ਰੱਖ ਰਿਹਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …