Breaking News
Home / ਕੈਨੇਡਾ / ਭਾਰਤ ਦੇ ਕੌਂਸਲੇਟ ਜਨਰਲ ਵਲੋਂ ਵੈਟਰਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਾਈਫ ਸਰਟੀਫਿਕੇਟ ਬਣਾਉਣ ਦਾ ਪ੍ਰੋਗਰਾਮ

ਭਾਰਤ ਦੇ ਕੌਂਸਲੇਟ ਜਨਰਲ ਵਲੋਂ ਵੈਟਰਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਾਈਫ ਸਰਟੀਫਿਕੇਟ ਬਣਾਉਣ ਦਾ ਪ੍ਰੋਗਰਾਮ

ਬਰੈਂਪਟਨ/ਡਾ. ਬਲਜਿੰਦਰ ਸੇਖੋਂ
ਭਾਰਤੀ ਕੌਂਸਲੇਟ ਜਨਰਲ ਵਲੋਂ, ਫੌਜ ਵਿਚੋਂ ਰਟਾਇਰ ਹੋਏ ਸੈਨਿਕਾਂ ਦੀ ਵੈਟਰਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਵੰਬਰ ਮਹੀਨੇ ਵਿਚ ਟੋਰਾਂਟੋ ਦੇ ਨੇੜੇ ਦੇ ਇਲਾਕਿਆਂ ਵਿਚ ਲਾਈਫ ਸਰਟੀਫੀਕੇਟ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਐਸੋਸੀਏਸ਼ਨ ਦੀ ਕਾਰਜਕਰਣੀ ਦੇ ਮੈਂਬਰ ਕਰਨਲ ਗੁਰਮੇਲ ਸਿੰਘ ਸੋਹੀ ਨੇ ਦੱਸਿਆ ਕਿ ਲਾਈਫ ਸਰਟੀਫੀਕੇਟ ਹਰ ਸਾਲ ਭੇਜਣ ਦੇ ਨਾਲ ਨਾਲ ਹੋਰ ਵੀ ਜ਼ਰੂਰੀ ਗੱਲਾਂ ਹਨ ਜਿਨ੍ਹਾਂ ਬਾਰੇ ਪੈਨਸ਼ਨ ਲੈ ਰਹੇ ਸਾਬਕਾ ਫੋਜੀਆਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ।
ਸਾਲ 1993 ਵਿਚ ਆਈ ਸਾਂਝੀ ਨੋਟੀਫੀਕੇਸ਼ਨ ਤੋਂ ਬਾਅਦ ਪੈਨਸ਼ਨ ਪੇਮੈਂਟ ਆਰਡਰ ਵਿਚ ਜਾਨਸ਼ੀਨ ਦਾ ਨਾਮ ਅੰਕਤ ਕਰਨਾ ਸ਼ੁਰੂ ਹੋਇਆ ਸੀ, ਇਸ ਤੋਂ ਪਹਿਲਾਂ ਰਟਾਇਰ ਹੋਏ ਵਿਅੱਕਤੀਆਂ ਦੇ ਹੁਕਮਾਂ ਵਿਚ ਇਹ ਜਾਣਕਾਰੀ ਨਹੀਂ ਭਰੀ ਗਈ ਸੀ। ਕਿਸੇ ਸੰਭਾਵੀ ਮੁਸ਼ਕਲ ਤੋਂ ਬਚਣ ਲਈ ਚੰਗਾ ਹੋਵੇਗਾ ਜੇਕਰ ਉਹ ਅਪਣੇ ਰਿਕਾਰਡ ਦਫਤਰ ਨਾਲ ਸੰਪਰਕ ਕਰ ਕੇ ਇਹ ਕਾਰਵਾਈ ਪੂਰੀ ਕਰ ਲੈਣ।
ਅੱਜ ਕਲ੍ਹ ਪੈਨਸ਼ਨ ਲੈ ਰਹੇ ਵਿਅੱਕਤੀ, ਉਹ ਬੈਂਕ ਖਾਤਾ ਜਿਸ ਵਿਚ ਉਨ੍ਹਾਂ ਦੀ ਪੈਨਸ਼ਨ ਜਮਾਂ ਹੁੰਦੀ ਹੈ, ਅਪਣੀ ਪਤਨੀ ਜਾਂ ਹੋਰ ਜਾਨਸ਼ੀਨ ਨਾਲ ਸਾਂਝਾ ਕਰਵਾ ਸਕਦੇ ਹਨ। ਪਹਿਲਾਂ ਇਹ ਸੁਵਿਧਾ ਉਪਲੱਭਦ ਨਹੀਂ ਸੀ। ਇਸ ਲਈ ਅਪਣੇ ਪੀ ਡੀ ਏ ਨਾਲ ਸੰਪਰਕ ਕਰਕੇ ਨਾਂ ਪਵਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਈ ਪੈਨਸ਼ਨ ਲੈ ਰਹੇ ਵਿਅੱਕਤੀ ਏ ਫਾਰਮ ਨਹੀਂ ਭਰਦੇ ਜਿਸ ਵਿਚ ਮੌਤ ਹੋ ਜਾਣ ਦੀ ਸੂਰਤ ਵਿਚ ਖਾਤੇ ਵਿਚਲੀ ਰਕਮ ਦਾ ਮਾਲਕ ਕੌਣ ਹੋਵੇਗਾ, ਲਿਖਿਆ ਹੁੰਦਾ ਹੈ, ਸੋ ਇਹ ਵੀ, ਜੇਕਰ ਭਾਰਤ ਨਹੀਂ ਵੀ ਜਾ ਸਕਦੇ, ਇਸ ਫਾਰਮ ਨੂੰ ਲਾਈਫ ਸਰਟੀਫੀਕੇਟ ਦੇ ਨਾਲ ਹੀ ਅਪਣੇ ਬੈਂਕ ਨੂੰ ਭੇਜ ਦੇਣਾ ਚਾਹੀਦਾ ਹੈ। ਲਾਈਫ ਸਰਟੀਫੀਕੇਟ ਬਣਾਉਣ ਦੇ ਪ੍ਰੋਗਰਾਮ ਦਾ ਵੇਰਵਾ ਚਾਰਟ ਅਨੁਸਾਰ ਹੋਵੇਗਾ।
ਐਸੋਸੀਏਸ਼ਨ ਜਾਂ ਸਰਟੀਫਿਕੇਟਾਂ ਦੇ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਕਰਨਲ ਗੁਰਮੇਲ ਸਿੰਘ ਸੋਹੀ (647 878 7644), ਲੈਫਟੀਨੈਂਟ ਕਰਨਲ ਨਰਵੰਤ ਸਿੰਘ ਸੋਹੀ (905 741 2666) ਜਾਂ ਕੈਪਟਨ ਰਣਜੀਤ ਸਿੰਘ ਧਾਲੀਵਾਲ (647 760 9001) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …