Home / ਭਾਰਤ / ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਸੀ.ਆਰ.ਪੀ.ਐਫ ਦੀ ਟੀਮ ‘ਤੇ ਅੱਤਵਾਦੀ ਹਮਲਾ

ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਸੀ.ਆਰ.ਪੀ.ਐਫ ਦੀ ਟੀਮ ‘ਤੇ ਅੱਤਵਾਦੀ ਹਮਲਾ

Image Courtesy :jagbani(punjabkesar)

3 ਸੁਰੱਖਿਆ ਕਰਮੀ ਸ਼ਹੀਦ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਖੀਰੀ ਇਲਾਕੇ ਵਿਚ ਅੱਜ ਸੀ.ਆਰ.ਪੀ.ਐਫ ਦੀ ਟੀਮ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸੀ.ਆਰ.ਪੀ.ਐਫ ਦੇ ਦੋ ਜਵਾਨ ਅਤੇ ਇਕ ਵਿਸ਼ੇਸ਼ ਪੁਲਿਸ ਅਧਿਕਾਰੀ ਸ਼ਹੀਦ ਹੋ ਗਿਆ। ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਭਾਲ ਕਰਨ ਲਈ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨ ਬਿਹਾਰ ਨਾਲ ਸਬੰਧਤ ਸਨ। ਜੰਮੂ ਕਸ਼ਮੀਰ ਦੇ ਆਈ.ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਵੀ ਮਾਰ ਮੁਕਾਇਆ। ਧਿਆਨ ਰਹੇ ਕਿ ਲੰਘੇ 4 ਦਿਨਾਂ ਦੌਰਾਨ ਅੱਤਵਾਦੀ ਹਮਲੇ ਦੀ ਇਹ ਦੂਜੀ ਘਟਨਾ ਹੈ ਅਤੇ ਲੰਘੀ 14 ਅਗਸਤ ਨੂੰ ਵੀ ਅੱਤਵਾਦੀਆਂ ਵਲੋਂ ਕੀਤੀ ਫਾਇਰਿੰਗ ਵਿਚ ਦੋ ਪੁਲਿਸ ਕਰਮੀ ਸ਼ਹੀਦ ਹੋ ਗਏ ਸਨ।

Check Also

ਉਰਮਿਲਾ ਮਾਤੋਂਡਕਰ ਸ਼ਿਵ ਸੈਨਾ ‘ਚ ਹੋਈ ਸ਼ਾਮਲ

ਮੁੰਬਈ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ। ਉਰਮਿਲਾ ਨੇ …