17 C
Toronto
Sunday, October 5, 2025
spot_img
Homeਭਾਰਤਭਾਰਤੀ ਹਵਾਈ ਸੈਨਾ ’ਚ ਲੜਾਕੂ ਯੂਨਿਟ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਮਹਿਲਾ...

ਭਾਰਤੀ ਹਵਾਈ ਸੈਨਾ ’ਚ ਲੜਾਕੂ ਯੂਨਿਟ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਮਹਿਲਾ ਅਫਸਰ ਬਣੀ ਸ਼ਾਲਿਜ਼ਾ ਧਾਮੀ

ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹੈ ਸ਼ਾਲਿਜ਼ਾ ਧਾਮੀ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਸ਼ਾਲਿਜ਼ਾ ਧਾਮੀ ਨੂੰ ਪਹਿਲੀ ਅਜਿਹੀ ਮਹਿਲਾ ਅਧਿਕਾਰੀ ਹੋਣ ਦਾ ਮਾਣ ਹਾਸਲ ਹੋਇਆ ਹੈ ਜਿਨ੍ਹਾਂ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਦੀ ਲੜਾਕੂ ਯੂਨਿਟ ਦੀ ਕਮਾਂਡ ਸੰਭਾਲੀ ਗਈ ਹੈ। ਕੌਮਾਂਤਰੀ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲਿਜ਼ਾ ਨੇ ਵੱਡੀ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਹਵਾਈ ਸੈਨਾ ਨੇ ਉਨ੍ਹਾਂ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਦੀ ਲੜਾਕੂ ਯੂਨਿਟ ਦੀ ਕਮਾਂਡ ਸੰਭਾਲਣ ਲਈ ਚੁਣਿਆ ਹੈ। ਸੂਤਰਾਂ ਮੁਤਾਬਕ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਧਾਮੀ ਮਿਜ਼ਾਈਲ ਯੂਨਿਟ ਦੀ ਕਮਾਂਡ ਸੰਭਾਲਣਗੇ। ਧਿਆਨ ਰਹੇ ਕਿ ਲੁਧਿਆਣਾ ਵਿੱਚ ਜਨਮੀ ਧਾਮੀ ਨੇ 2003 ਵਿੱਚ ਐਚਏਏਐਲ ਐਚਪੀਟੀ 32 ਦੀਪਕ ਤੋਂ ਪਹਿਲੀ ਵਾਰ ਇਕੱਲਿਆਂ ਉਡਾਣ ਭਰੀ ਸੀ। ਇਸੇ ਸਾਲ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕੋਲ 2800 ਘੰਟਿਆਂ ਦਾ ਹਵਾਈ ਤਜਰਬਾ ਹੈ। ਉਹ ਪੱਛਮੀ ਸੈਕਟਰ ਵਿੱਚ ਹੈਲੀਕਾਪਟਰ ਦੇ ਫਲਾਈਟ ਕਮਾਂਡਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਹ ਅਧਿਕਾਰੀ ਮੌਜੂਦਾ ਸਮੇਂ ਫਰੰਟਲਾਈਨ ਕਮਾਂਡ ਹੈੱਡਕੁਆਰਟਰ ਦੀ ਅਪਰੇਸ਼ਨ ਬਰਾਂਚ ਵਿੱਚ ਤਾਇਨਾਤ ਹੈ।

 

RELATED ARTICLES
POPULAR POSTS