4.3 C
Toronto
Wednesday, October 29, 2025
spot_img
Homeਭਾਰਤਯਸ਼ਵੰਤ ਸਿਨਹਾ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ

ਯਸ਼ਵੰਤ ਸਿਨਹਾ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ

ਕੋਲਕਾਤਾ/ਬਿਊਰੋ ਨਿਊਜ਼ : ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਵਿੱਤ ਮੰਤਰੀ ਤੇ ਵਿਦੇਸ਼ ਮੰਤਰੀ ਰਹੇ ਯਸ਼ਵੰਤ ਸਿਨਹਾ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਭਾਜਪਾ ਵਿਚੋਂ ਅਸਤੀਫਾ ਦੇਣ ਤੋਂ ਬਾਅਦ ਲੰਮੇ ਸਮੇਂ ਤੱਕ ਰਾਜਨੀਤੀ ਤੋਂ ਦੂਰ ਰਹੇ ਸਿਨਹਾ ਕੋਲਕਾਤਾ ਪੁੱਜੇ ਤੇ ਤ੍ਰਿਣਮੂਲ ਭਵਨ ‘ਚ ਸੁਬਰਤਾ ਮੁਖਰਜੀ, ਸੁਦੀਪ ਬੰਦੋਪਾਧਿਆਏ ਤੇ ਡੇਰੇਕ ਓ. ਬ੍ਰਾਇਨ ਤੋਂ ਪਾਰਟੀ ਦਾ ਝੰਡਾ ਫੜ ਕੇ ਉਹ ਤ੍ਰਿਣਮੂਲ ਕਾਂਗਰਸ ‘ਚ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸਿਨਹਾ ਨੇ ਕਿਹਾ ਕਿ ਦੇਸ਼ ‘ਚ ਲੋਕਤੰਤਰ ਖਤਰੇ ‘ਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਮਤਾ ਦੀ ਅਗਵਾਈ ‘ਚ ਤ੍ਰਿਣਮੂਲ ਦੀ ਸਰਕਾਰ ਹੀ ਇਕ ਵਾਰ ਫਿਰ ਬਣੇਗੀ। ਉਨ੍ਹਾਂ ਕਿਹਾ ਕਿ 1999 ‘ਚ ਜਦੋਂ ਕੰਧਾਰ ਹਵਾਈ ਜਹਾਜ਼ ਅਗਵਾ ਕਾਂਡ ਹੋਇਆ ਸੀ ਤਾਂ ਮਮਤਾ ਰੇਲ ਮੰਤਰੀ ਸਨ। ਉਨ੍ਹਾਂ ਕਿਹਾ ਕਿ ਮਮਤਾ ਨੇ ਅਗਵਾਕਾਰਾਂ ਨੂੰ ਛੁਡਾਉਣ ਲਈ ਆਪ ਅਗਵਾ ਹੋਣ ਦਾ ਸੁਝਾਅ ਦਿੱਤਾ ਸੀ। ਯਸ਼ਵੰਤ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਬਾਰੇ ਸੋਚਦੇ ਹਨ। ਉਨ੍ਹਾਂ ਮਮਤਾ ਦੇ ਘਰ ਜਾ ਕੇ ਉਨ੍ਹਾਂ ਦਾ ਹਾਲਚਾਲ ਵੀ ਪੁੱਛਿਆ।

RELATED ARTICLES
POPULAR POSTS