‘ਸਿਵਲ ਸੇਵਾ ਦਿਵਸ’ ਪੋ੍ਰਗਰਾਮ ’ਚ ਕੀਤੀ ਸ਼ਿਰਕਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿਚ 16ਵੇਂ ‘ਸਿਵਲ ਸੇਵਾ ਦਿਵਸ’ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਅਤੇ ਪੁਰਸਕਾਰ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਿਵਲ ਸੇਵਾਵਾਂ ਦਿਵਸ ਹਰ ਸਾਲ 21 ਅਪ੍ਰੈਲ ਨੂੰ ਦੇਸ਼ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਦੇ ਕੰਮ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਾਲ ਦਾ ਸਿਵਲ ਸੇਵਾਵਾਂ ਦਿਵਸ ਬਹੁਤ ਮਹੱਤਵਪੂਰਨ ਹੈ। ਇਹ ਉਹ ਸਮਾਂ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਚੁੱਕਾ ਹੈ। 15 ਤੋਂ 25 ਸਾਲ ਪਹਿਲਾਂ ਜਿਹੜੇ ਅਫ਼ਸਰ ਇਸ ਸੇਵਾ ਵਿਚ ਆਏ ਸਨ, ਉਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦੇ ਸੁਨਹਿਰੀ ਯੁੱਗ ਵਿਚ ਪਹੁੰਚਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ ਅਤੇ ਹੁਣ ਆਜ਼ਾਦੀ ਦੇ ਇਸ ਸੁਨਹਿਰੀ ਯੁੱਗ ਵਿਚ ਉਨ੍ਹਾਂ ਨੌਜਵਾਨ ਅਫ਼ਸਰਾਂ ਦੀ ਭੂਮਿਕਾ ਮਹੱਤਵਪੂਰਨ ਹੈ, ਜੋ ਅਗਲੇ ਸਮੇਂ ਤੱਕ ਇਸ ਸੇਵਾ ਵਿਚ ਰਹਿਣਗੇ। ਪੀਐਮ ਨੇ ਕਿਹਾ ਕਿ ਜੋ ਰਾਜਨੀਤਕ ਦਲ ਸੱਤਾ ਵਿਚ ਆਇਆ ਹੈ, ਉਸ ’ਤੇ ਧਿਆਨ ਰੱਖੋ ਕਿ ਉਹ ਟੈਕਸ ਦੇ ਪੈਸੇ ਦਾ ਇਸਤੇਮਾਲ ਆਪਣੇ ਸਿਆਸੀ ਮਨੋਰਥ ਲਈ ਕਰ ਰਿਹਾ ਹੈ ਜਾਂ ਦੇਸ਼ ਹਿੱਤ ਲਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਧਿਆਨ ਤੁਸੀਂ ਰੱਖਣਾ ਹੈ। ਪੀਐਮ ਨੇ ਕਿਹਾ ਕਿ ਧਿਆਨ ਰੱਖੋ ਨਹੀਂ ਤਾਂ ਦੇਸ਼ ਦਾ ਪੈਸਾ ਲੁੱਟ ਜਾਏਗਾ।
Check Also
ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਕੇਜਰੀਵਾਲ ਖਿਲਾਫ਼ ਚੱਲੇਗਾ ਕੇਸ
ਐਲਜੀ ਵੀ ਕੇ ਸਕਸੇਨਾ ਨੇ ਈਡੀ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ …