ਨਵੀਂ ਦਿੱਲੀ: ਜਰਨਲ ‘ਐਨਰਜੀਜ਼’ ‘ਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਮਨੁੱਖੀ ਸਰਗਰਮੀ ਕਾਰਨ ਆਈ ਜਲਵਾਯੂ ਤਬਦੀਲੀ ਅਗਲੀ ਇਕ ਸਦੀ ਵਿਚ ਇਕ ਅਰਬ ਲੋਕਾਂ ਦੀ ਸਮੇਂ ਤੋਂ ਪਹਿਲਾਂ ਜਾਨ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਆਲਮੀ ਤਪਸ਼ ਦੋ ਡਿਗਰੀ ਸੈਲਸੀਅਸ ਤੱਕ ਵਧੀ ਤਾਂ ਅਜਿਹਾ ਹੋ ਸਕਦਾ ਹੈ। ਅਧਿਐਨ ਮੁਤਾਬਕ 40 ਪ੍ਰਤੀਸ਼ਤ ਕਾਰਬਨ ਨਿਕਾਸੀ ਲਈ ਤੇਲ ਤੇ ਗੈਸ ਉਦਯੋਗ ਜ਼ਿੰਮੇਵਾਰ ਹਨ। ਇਸ ਨਾਲ ਅਰਬਾਂ ਲੋਕਾਂ ਦੀ ਜ਼ਿੰਦਗੀ ਉਤੇ ਅਸਰ ਪੈ ਰਿਹਾ ਹੈ।