Breaking News
Home / ਭਾਰਤ / ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 41 ਪਿੰਡ ਬਣਨਗੇ ਮਾਡਲ ਗਰਾਮ

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 41 ਪਿੰਡ ਬਣਨਗੇ ਮਾਡਲ ਗਰਾਮ

ਸੂਬਾ ਸਰਕਾਰ ਵਲੋਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੀ ਸ਼ੁਰੂਆਤ 23 ਨਵੰਬਰ ਤੋਂ ਹੋਵੇਗੀ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਖੇਤਰਾਂ ਵਿਚ ਵਿਸ਼ੇਸ਼ ਵਿਕਾਸ ਪ੍ਰਾਜੈਕਟ ਵਿੱਢਣ ਦਾ ਫ਼ੈਸਲਾ ਲਿਆ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 41 ਪਿੰਡਾਂ ਦੀ ਜੋ ਸੂਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਜ ਸਰਕਾਰ ਨੂੰ ਭੇਜੀ ਗਈ ਹੈ ਉਨ੍ਹਾਂ ਸਾਰੇ ਪਿੰਡਾਂ ਨੂੰ ਮਾਡਰਨ ਗਰਾਮ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਰਾਜ ਸਰਕਾਰ ਵਲੋਂ ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਸ਼ੁਰੂਆਤ 23 ਨਵੰਬਰ ਤੋਂ ਕੀਤੀ ਜਾਵੇਗੀ ਜੋ ਅਗਲੇ ਇਕ ਸਾਲ ਵਿਚ ਪੂਰੇ ਕੀਤੇ ਜਾਣਗੇ। ਸੂਚਨਾ ਅਨੁਸਾਰ ਮੁੱਖ ਮੰਤਰੀ ਖ਼ੁਦ ਇਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਚਾਹੁੰਦੇ ਹਨ। ਰਾਜ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਲਈ 100 ਕਰੋੜ, ਡੇਰਾ ਬਾਬਾ ਨਾਨਕ ਲਈ 92 ਕਰੋੜ ਅਤੇ ਬਟਾਲਾ ਲਈ 80 ਕਰੋੜ ਰੁਪਏ ਬਜਟ ਵਿਚ ਰੱਖੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਇਨ੍ਹਾਂ ਖੇਤਰਾਂ ਵਿਚ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕੀਤਾ ਜਾ ਸਕੇ। ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਗੁਰੂ ਮਹਾਰਾਜ ਦੀ ਚਰਨ ਛੋਹ ਵਾਲੇ 41 ਪਿੰਡਾਂ ਵਿਚ 23 ਨਵੰਬਰ ਨੂੰ ਅਖੰਡ ਪਾਠ ਸ਼ੁਰੂ ਕੀਤੇ ਜਾਣਗੇ ਅਤੇ ਉਨ੍ਹਾਂ ਤੋਂ ਬਾਅਦ ਇਨ੍ਹਾਂ ਪਿੰਡਾਂ ਵਿਚਲੇ ਗ਼ਰੀਬਾਂ ਅਤੇ ਦਲਿਤਾਂ ਦੇ ਮਹੱਲਿਆਂ ਤੋਂ ਪਿੰਡਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਵੇਗਾ। ਰਾਜ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਜਿਨ੍ਹਾਂ 41 ਪਿੰਡਾਂ ਦੇ ਨਾਂ ਦਿੱਤੇ ਗਏ ਹਨ ਉਨ੍ਹਾਂ ਵਿਚ ਨਾਨਕ ਸਰ ਸਠਿਆਲਾ, ਉਦੋਕੇ, ਵੈਰੋਕੇ, ਮਹਿਮਾ ਸਰਜਾ, ਲਭਵਲੀ, ਮੁਕਾਰਮ ਪੁਰ, ਹਰੀ ਪੁਰ, ਚਲਣ ਕਲਾਂ, ਪੱਖੋਕੇ, ਡੇਰਾ ਬਾਬਾ ਨਾਨਕ, ਵਡਾਲਾ ਗ੍ਰੰਥੀਆਂ ਹਕੀਮਪੁਰ, ਜਗੇੜਾ, ਠੱਕਰਵਾਲ, ਦੁੱਧ, ਪੱਤੀ ਹਰੀ ਸਿੰਘ, ਤਖ਼ਤਪੁਰ, ਖਮਾਲਪੁਰ, ਅਕੋੜ ਸਾਬ, ਛਿਤਨਵਾਲਾ, ਗਹਿਲਾਂ, ਮਹਿੰਗਵਾਲ, ਬਹਾਦਰਪੁਰ, ਕਾਂਝਲਾ, ਸਰਾਏਨਾਗਾ, ਅਮੀ ਸਾਬ ਫਤਿਹਬਾਦ, ਖ਼ਡੂਰ ਸਾਹਿਬ, ਖਾਲੜਾ, ਗੋਇੰਦਵਾਲ ਸਾਹਿਬ, ਲੋਹਾਰ, ਵੈਰੋਵਾਲ, ਰਾਮਦਾਸ, ਵੇਰਕਾ, ਤਲਵੰਡੀ ਸਾਬੋ, ਸੁਲਤਾਨਪੁਰ ਲੋਧੀ, ਬਠਿੰਡਾ, ਲੁਧਿਆਣਾ, ਗਊ ਘਾਟ, ਸੁਨਾਮ ਅਤੇ ਭੱਟੀ ਸ਼ਾਮਿਲ ਹੈ। ਸਰਕਾਰ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਇਨ੍ਹਾਂ ਸਾਰੇ ਪਿੰਡਾਂ ਵਿਚ ਸੀਵਰੇਜ, ਸੰਪਰਕ ਸੜਕਾਂ, ਗਲੀਆਂ ਵਿਚ ਇੰਟਰ ਲਾਕਿੰਗ ਟਾਇਲਾਂ, ਐਲ.ਈ.ਡੀ ਲਾਈਟਾਂ, ਜਿੰਮ ਅਤੇ ਜਿਨ੍ਹਾਂ ਪਿੰਡਾਂ ਵਿਚ ਜਗ੍ਹਾ ਹੋਵੇਗੀ ਉਨ੍ਹਾਂ ਵਿਚ ਸਟੇਡੀਅਮ ਆਦਿ ਵੀ ਬਣਾਏ ਜਾਣਗੇ। ਰਾਜ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਲਈ ਸਬ ਕਮੇਟੀਆਂ ਦਾ ਵੀ ਗਠਨ ਕਰ ਦਿੱਤਾ ਗਿਆ ਹੈ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …