ਐਮ ਬੀ ਵੈਲੀ ਦੀ ਨਿਲਾਮੀ ਦੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਸਹਾਰਾ ਮੁਖੀ ਸੁਬਰਤ ਰਾਏ ਨੂੰ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਸਹਾਰਾ ਮੁਖੀ ਦੀ ਮਹਾਰਾਸ਼ਟਰ ‘ਚ ਐਮ ਬੀ ਵੈਲੀ ਨੂੰ ਨਿਲਾਮ ਕਰਨ ਦਾ ਹੁਕਮ ਦੇ ਦਿੱਤਾ ਹੈ। ਸਹਾਰਾ ਮੁਖੀ 13 ਅਪ੍ਰੈਲ ਤੱਕ ਸੇਬੀ ਕੋਲ 5,092 ਕਰੋੜ ਰੁਪਏ ਨਹੀਂ ਜਮਾ ਕਰਾ ਸਕੇ। ਸੁਪਰੀਮ ਕੋਰਟ ਨੇ ਕਿਹਾ ਕਿ ਸਹਾਰਾ ਮੁਖੀ ਨੂੰ ਪੈਸੇ ਜਮ੍ਹਾਂ ਕਰਾਉਣ ਲਈ ਬਹੁਤ ਸਮਾਂ ਦਿੱਤਾ ਗਿਆ ਅਤੇ ਉਹ ਪੈਸਾ ਜਮ੍ਹਾਂ ਨਹੀਂ ਕਰਾ ਸਕੇ। ਇਸ ਤੋਂ ਇਲਾਵਾ ਸੁਬਰਤ ਰਾਏ ਨੂੰ 27 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਵੀ ਕਿਹਾ ਗਿਆ ਹੈ। ਅਦਾਲਤ ਨੇ ਕਿਹਾ ਕਿ ਉਸੇ ਦਿਨ ਹੀ ਤੈਅ ਕੀਤਾ ਜਾਵੇਗਾ ਕਿ ਸਹਾਰਾ ਮੁਖੀ ਨੂੰ ਜੇਲ੍ਹ ਭੇਜਿਆ ਜਾਵੇ ਜਾਂ ਜ਼ਮਾਨਤ ਦਿੱਤੀ ਜਾਵੇ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …