3.6 C
Toronto
Wednesday, October 21, 2026
spot_img
Homeਭਾਰਤ'ਆਪ' ਦੇ ਵਿਵਾਦਤ ਸਾਬਕਾ ਮੰਤਰੀ ਸੰਦੀਪ ਕੁਮਾਰ ਨੇ ਭਾਜਪਾ ਦੇ ਹੱਕ 'ਚ...

‘ਆਪ’ ਦੇ ਵਿਵਾਦਤ ਸਾਬਕਾ ਮੰਤਰੀ ਸੰਦੀਪ ਕੁਮਾਰ ਨੇ ਭਾਜਪਾ ਦੇ ਹੱਕ ‘ਚ ਕੀਤਾ ਪ੍ਰਚਾਰ

‘ਆਪ’ ਦੇ ਵਿਵਾਦਤ ਸਾਬਕਾ ਮੰਤਰੀ ਸੰਦੀਪ ਕੁਮਾਰ ਨੇ ਭਾਜਪਾ ਦੇ ਹੱਕ ‘ਚ ਕੀਤਾ ਪ੍ਰਚਾਰਪਹਿਲਾਂ ਭਾਜਪਾ ਹੀ ਇਸ ਖਿਲਾਫ ਪਾ ਰਹੀ ਸੀ ਰੌਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਨਗਰ ਨਿਗਮ ਚੋਣਾਂ ਦੌਰਾਨ ਕੇਜਰੀਵਾਲ ਸਰਕਾਰ ਦਾ ਸਾਬਕਾ ਮੰਤਰੀ ਸੰਦੀਪ ਕੁਮਾਰ ਜੋ ਕਥਿਤ ਸੈਕਸ ਵੀਡੀਓ ਮਾਮਲੇ ਵਿੱਚ ਫਸ ਗਿਆ ਸੀ, ਨੇ ਦਿੱਲੀ ਵਿਚ ਭਾਜਪਾ ਲਈ ਚੋਣ ਪ੍ਰਚਾਰ ਕੀਤਾ ਹੈ। ਚੇਤੇ ਰਹੇ ਕਿ ਸਾਬਕਾ ਮੰਤਰੀ ਸੰਦੀਪ ਕੁਮਾਰ ਦੇ ਸੈਕਸ ਵੀਡੀਓ ਨੂੰ ਲੈ ਕੇ ਭਾਜਪਾ ਨੇ ਉਸ ਸਮੇਂ ਕਾਫ਼ੀ ਰੌਲਾ ਪਿਆ ਸੀ। ਹੁਣ ਇਹ ਵਿਵਾਦਮਈ ਸਾਬਕਾ ਮੰਤਰੀ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਾ ਰਿਹਾ। ਇਸ ਨੂੰ ਲੈ ਕੇ ਭਾਜਪਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਮੁੱਦੇ ਉੱਤੇ ਭਾਜਪਾ ਨੇ ਹੁਣ ਸਫ਼ਾਈ ਵੀ ਦਿੱਤੀ ਹੈ। ਪਾਰਟੀ ਦੇ ਦਿੱਲੀ ਯੂਨਿਟ ਦੇ ਬੁਲਾਰੇ ਤਜਿੰਦਰ ਬੱਗਾ ਨੇ ਕਿਹਾ ਕਿ ਅਸੀਂ ਸੰਦੀਪ ਕੁਮਾਰ ਨੂੰ ਚੋਣ ਪ੍ਰਚਾਰ ਲਈ ਨਹੀਂ ਸੀ ਬੁਲਾਇਆ  ਬਲਕਿ  ਉਹ ਮੀਡੀਆ ਨੂੰ ਨਾਲ ਲੈ ਕੇ ਖ਼ੁਦ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਇਆ ਸੀ। ਜਿਵੇਂ ਹੀ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਤੁਰੰਤ ਉਸ ਨੂੰ ਚੋਣ ਪ੍ਰਚਾਰ ਤੋਂ ਹਟਾ ਦਿੱਤਾ।

RELATED ARTICLES
POPULAR POSTS