14.2 C
Toronto
Wednesday, June 17, 2026
spot_img
Homeਭਾਰਤਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਮੋਦੀ ਨੇ ਲਖਨਊ 'ਚ ਕੀਤਾ ਯੋਗਾ

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਮੋਦੀ ਨੇ ਲਖਨਊ ‘ਚ ਕੀਤਾ ਯੋਗਾ

ਮੀਂਹ ‘ਚ ਭਿੱਜਣ ਨਾਲ ਕਈ ਬੱਚੇ ਹੋਏ ਬਿਮਾਰ
ਲਖਨਊ/ਬਿਊਰੋ ਨਿਊਜ਼
ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਚੰਡੀਗੜ੍ਹ, ਪੰਜਾਬ ਸਮੇਤ ਪੂਰੇ ਭਾਰਤ ਵਿਚ ਯੋਗ ਦਿਵਸ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਨਊ ਵਿਚ ਯੋਗਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਲਖਨਊ ਵਿਚ ਮੋਦੀ ਦੇ ਯੋਗਾ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਮੀਂਹ ਵੀ ਪਿਆ ਅਤੇ ਬੱਚੇ ਮੀਂਹ ਵਿਚ ਭਿੱਜਣ ਨਾਲ ਬਿਮਾਰ ਹੋ ਗਏ। ਬੱਚਿਆਂ ਦੀ ਸਿਹਤ ਨੂੰ ਦੇਖਦਿਆਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਦਵਾਈ ਆਦਿ ਦੇ ਕੇ ਛੁੱਟੀ ਦਿੱਤੀ ਗਈ। ਲਖਨਊ ਵਿਚ ਹੋਏ ਯੋਗਾ ਪ੍ਰੋਗਰਾਮ ਵਿਚ ਤਕਰੀਬਨ 55 ਹਜ਼ਾਰ ਵਿਅਕਤੀਆਂ ਨੇ ਹਿੱਸਾ ਲਿਆ। ਚੰਡੀਗੜ੍ਹ, ਪੰਜਾਬ ਅਤੇ ਹੋਰ ਕਈ ਥਾਈਂ ਖੁੱਲ੍ਹੀਆਂ ਥਾਵਾਂ ਜਾਂ ਪਾਰਕਾਂ ਵਿਚ ਮੋਦੀ ਦੇ ਯੋਗਾ ਪ੍ਰੋਗਰਾਮ ਨੂੰ ਲਾਈਵ ਵੀ ਦਿਖਾਇਆ ਗਿਆ।

RELATED ARTICLES
POPULAR POSTS