8.7 C
Toronto
Friday, October 17, 2025
spot_img
HomeਕੈਨੇਡਾFrontਆਰਬੀਆਈ ਨੇ ਲਗਾਤਾਰ 7ਵੀਂ ਵਾਰ ਰੈਪੋ ਦਰ 6.5 ਫ਼ੀਸਦ ਬਰਕਰਾਰ ਰੱਖੀ

ਆਰਬੀਆਈ ਨੇ ਲਗਾਤਾਰ 7ਵੀਂ ਵਾਰ ਰੈਪੋ ਦਰ 6.5 ਫ਼ੀਸਦ ਬਰਕਰਾਰ ਰੱਖੀ

ਮਹਿੰਗਾਈ 4.5 ਫ਼ੀਸਦ ਤੇ ਵਿਕਾਸ ਦਰ ਅਨੁਮਾਨ 7% ਰੱਖਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਚਾਲੂ ਵਿੱਤੀ ਸਾਲ ਦੀ ਪਹਿਲੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਵਿਚ ਨੀਤੀਗਤ ਦਰ ਰੈਪੋ ’ਚ ਕੋਈ ਬਦਲਾਅ ਨਹੀਂ ਕੀਤਾ ਅਤੇ ਇਸ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ ਸੱਤਵੀਂ ਵਾਰ ਹੈ, ਜਦੋਂ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇਸ ਦਾ ਐਲਾਨ ਕਰਦਿਆਂ ਚਾਲੂ ਵਿੱਤੀ ਸਾਲ ਲਈ ਮਹਿੰਗਾਈ ਦਰ ਦਾ ਅਨੁਮਾਨ 4.5 ਫੀਸਦੀ ’ਤੇ ਬਰਕਰਾਰ ਰੱਖਿਆ। ਇਹ ਪਿਛਲੇ ਵਿੱਤੀ ਸਾਲ 2023-24 ਦੇ 5.4 ਫੀਸਦੀ ਦੇ ਅਨੁਮਾਨ ਤੋਂ ਘੱਟ ਹੈ। ਇਸਦੇ ਨਾਲ ਮੌਜੂਦਾ ਵਿੱਤੀ ਸਾਲ 2024-25 ਲਈ ਜੀਡੀਪੀ (ਕੁੱਲ ਘਰੇਲੂ ਉਤਪਾਦ) ਵਿਕਾਸ ਦਰ ਦੇ ਅਨੁਮਾਨ ਨੂੰ ਸੱਤ ਫੀਸਦ ਰੱਖਿਆ ਹੈ। ਇਹ 2023-24 ਦੇ 7.6 ਫੀਸਦੀ ਦੇ ਅਨੁਮਾਨ ਤੋਂ ਘੱਟ ਹੈ।
RELATED ARTICLES
POPULAR POSTS