ਪਿਤਾ ਦੇ ਕਹਿਣ ‘ਤੇ ਚਾਚੇ ਨੇ ਮਾਰੀ ਸੀ ਗੋਲੀ
ਪੰਚਕੂਲਾ/ਬਿਊਰੋ ਨਿਊਜ਼
ਪੰਚਕੂਲਾ ਦੇ ਜੰਗਲ ਵਿਚੋਂ ਅੱਜ ਪੁਲਿਸ ਨੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਤਿੰਨਾਂ ਬੱਚਿਆਂ ਦੀ ਹੱਤਿਆ ਗੋਲੀ ਮਾਰ ਕੇ ਕੀਤੀ ਗਈ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਬੱਚਿਆਂ ਦੇ ਪਿਤਾ ਅਤੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਪਿਤਾ ਕਹਿਣ ‘ਤੇ ਹੀ ਬੱਚਿਆਂ ਦੇ ਚਾਚੇ ਨੇ ਇਨ੍ਹਾਂ ਨੂੰ ਗੋਲੀ ਮਾਰੀ ਸੀ। ਪੁਲਿਸ ਮੁਤਾਬਕ ਬੱਚਿਆਂ ਦੇ ਪਿਤਾ ਦਾ ਕਿਸੇ ਦੂਜੀ ਮਹਿਲਾ ਨਾਲ ਸਬੰਧ ਸੀ। ਇਸ ਕਰਕੇ ਇਨ੍ਹਾਂ ਦੀ ਹੱਤਿਆ ਕੀਤੀ ਗਈ ਹੈ। ਇਹ ਬੱਚੇ ਕੁਰੂਕਸ਼ੇਤਰ ‘ਚ ਪੈਂਦੇ ਸ਼ਹਿਰ ਪਹੇਵਾ ਦੇ ਪਿੰਡ ਸਾਰਸਾ ਦੇ ਸਨ।
ਚੇਤੇ ਰਹੇ ਕਿ ਇਹ ਤਿੰਨੋਂ ਬੱਚੇ 19 ਨਵੰਬਰ ਨੂੰ ਘਰ ਤੋਂ ਲਾਪਤਾ ਹੋ ਗਏ ਸਨ। ਪੁਲਿਸ ਮੁਤਾਬਕ ਆਰੋਪੀਆਂ ਨੇ ਦੱਸਿਆ ਕਿ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਜੰਗਲ ਵਿਚ ਸੁੱਟੀਆਂ ਗਈਆਂ ਹਨ ਅਤੇ ਪੁਲਿਸ ਨੇ ਇਨ੍ਹਾਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ। ਇਨ੍ਹਾਂ ਬੱਚਿਆਂ ਵਿਚ ਸਮੀਰ ਦੀ ਉਮਰ 11, ਸਿਮਰਨ ਦੀ 8 ਅਤੇ ਸਮਰ ਦੀ ਉਮਰ 4 ਸਾਲ ਹੈ।