ਕਿਹਾ, ਫਿਰ ਵੀ ਆਖਰੀ ਫੈਸਲਾ ਪਾਰਟੀ ਨੇ ਕਰਨਾ ਹੈ
ਚੰਡੀਗੜ੍ਹ/ਬਿਊਰੋ ਨਿਊਜ਼
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਰਾਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਉਹ ਹੁਣ ਸੰਗਰੂਰ ਤੋਂ ਲੋਕ ਸਭਾ ਦੀ ਸੀਟ ਲੜਨਗੇ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਵੀ ਦੋ ਵਾਰ ਸੰਗਰੂਰ ਲੋਕ ਸਭਾ ਸੀਟ ਆਫਰ ਹੋਈ ਸੀ ਪਰ ਮੈਂ ਕੁਝ ਮਬਜ਼ੂਰੀਆਂ ਕਰਕੇ ਚੋਣ ਨਹੀਂ ਲੜੀ ਸੀ। ਉਨ੍ਹਾਂ ਕਿਹਾ, “ਇਸ ਹਲਕੇ ਵਿਚ ਮੇਰੇ ਪੇਕੇ ਤੇ ਸਹੁਰੇ ਦੋਵੇਂ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਬਰਨਾਲਾ ਤੋਂ ਵਿਧਾਨ ਚੋਣ ਹਾਰੇ ਤੇ ਕੈਪਟਨ ਦੇ ਕਰੀਬੀ ਕੇਵਲ ਢਿੱਲੋਂ ਦਾ ਨਾਂ ਵੀ ਚਰਚਾ ਵਿਚ ਹੈ ਤਾਂ ਉਨ੍ਹਾਂ ਕਿਹਾ ਕਿ ਆਖ਼ਰੀ ਫੈਸਲਾ ਪਾਰਟੀ ਨੇ ਕਰਨਾ ਹੈ ਤੇ ਪਾਰਟੀ ਦਾ ਫੈਸਲਾ ਹੀ ਆਖਰੀ ਫੈਸਲਾ ਹੈ। ਉਨ੍ਹਾਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਖਾਲੀ ਢੋਲ ਹੈ ਤੇ ਉਸ ਨੂੰ ਹੁਣ ਲੋਕ ਸੁਣਨਾ ਵੀ ਪਸੰਦ ਨਹੀਂ ਕਰਦੇ।

