Breaking News
Home / ਭਾਰਤ / ਦਿੱਲੀ ‘ਚ ਮਨਜਿੰਦਰ ਸਿਰਸਾ ਮੂਹਰਿਆਂ ਪ੍ਰੋਗਰਾਮ ਦੌਰਾਨ ਹੀ ਮਾਈਕ ਚੁੱਕਿਆ

ਦਿੱਲੀ ‘ਚ ਮਨਜਿੰਦਰ ਸਿਰਸਾ ਮੂਹਰਿਆਂ ਪ੍ਰੋਗਰਾਮ ਦੌਰਾਨ ਹੀ ਮਾਈਕ ਚੁੱਕਿਆ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪ੍ਰਤੀ ਅਜੇ ਵੀ ਲੋਕਾਂ ‘ਚ ਗੁੱਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪ੍ਰਤੀ ਲੋਕਾਂ ਵਿਚ ਗੁੱਸਾ ਹੈ। ਇਸਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਚੱਲਦੇ ਪ੍ਰੋਗਰਾਮ ਦੌਰਾਨ ਮਾਈਕ ਖੋਹ ਲਿਆ ਅਤੇ ਸਮਾਗਮ ਵਿੱਚ ਹੰਗਾਮਾ ਵੀ ਹੋਇਆ। ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਵਿਸਾਖੀ ਬਾਰੇ ਸਮਾਗਮ ਕਰਵਾਇਆ ਗਿਆ। ਮਨਜਿੰਦਰ ਸਿੰਘ ਸਿਰਸਾ ਜਦੋਂ ਗੁਰਦੁਆਰੇ ਦੀ ਸਟੇਜ ਤੋਂ ਭਾਸ਼ਣ ਦੇ ਰਹੇ ਸਨ ਤਾਂ ਇੱਕ ਵਿਅਕਤੀ ਆਇਆ ਤੇ ਮਾਈਕ ਚੁੱਕ ਕੇ ਮੰਚ ਤੋਂ ਹੇਠਾਂ ਚਲਾ ਗਿਆ ਅਤੇ ਖ਼ੁਦ ਬੋਲਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਸਮਾਗਮ ਵਿਚ ਹਾਸੋਹੀਣਾ ਮਾਹੋਲ ਵੀ ਬਣ ਗਿਆ। ਮਾਈਕ ਖੋਹਣ ਵਾਲੇ ਵਿਅਕਤੀ ਨੇ 2017 ਦੀਆਂ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਹਿੱਸਾ ਲਿਆ ਸੀ। ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਵਿਦੇਸ਼ਾਂ ਵਿਚੋਂ ਸੁਣਨ ਨੂੰ ਮਿਲੀਆਂ ਸਨ ਪਰ ਭਾਰਤ ਵਿਚ ਵੀ ਅਜਿਹਾ ਮਾਹੌਲ ਹੁਣ ਦੇਖਣ ਨੂੰ ਮਿਲ ਹੀ ਜਾਂਦਾ ਹੈ।

Check Also

ਗਲਵਾਨ ਘਾਟੀ ਵਿਚੋਂ ਪਿੱਛੇ ਹਟੀ ਚੀਨੀ ਫੌਜ

ਚੀਨੀ ਦਸਤਿਆਂ ਨੇ ਵਾਦੀ ‘ਚ ਲੱਗੇ ਤੰਬੂ ਪੁੱਟੇ ਤੇ ਆਰਜ਼ੀ ਢਾਂਚੇ ਢਾਹੇ ਨਵੀਂ ਦਿੱਲੀ: ਪਿਛਲੇ …