ਕੇਂਦਰ ਸਰਕਾਰ ਨੇ ਵੀ ਕੈਪਟਨ ਨੂੰ ਨਹੀਂ ਫੜਾਇਆ ਪੱਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਰਹਿੰਦੇ ਹਰ ਵਿਅਕਤੀ ਸਿਰ 70,000 ਰੁਪਏ ਦਾ ਕਰਜ਼ਾ ਹੋ ਚੁੱਕਾ ਹੈ। ਕੈਗ ਦੀ ਸਾਲ 2017-18 ਦੀ ਰਿਪੋਰਟ ਮੁਤਾਬਿਕ ਸੂਬੇ ਸਿਰ 1.95 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ, ਪਰ ਕਿਸੇ ਵੀ ਸਰਕਾਰ ਨੇ ਕਰਜ਼ੇ ਦੀ ਇਸ ਪੰਡ ਨੂੰ ਲਾਹੁਣ ਜਾਂ ਇਸ ਦਾ ਨਿਬੇੜਾ ਨਹੀਂ ਕੀਤਾ। ਵਿੱਤੀ ਹਾਲਾਤ ਖਰਾਬ ਹੋਣ ਕਰਕੇ ਕੈਪਟਨ ਸਰਕਾਰ ਕੇਂਦਰ ਕੋਲੋਂ ਕਈ ਵਾਰ ਵਿੱਤੀ ਪੈਕੇਜ ਮੰਗ ਚੁੱਕੀ ਹੈ, ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਪਿਛਲੀ ਸਰਕਾਰ ਵੱਲੋਂ ਲਏ ਅਨਾਜ ਦੇ 31,000 ਕਰੋੜ ਦੇ ਕਰਜ਼ੇ ਨੂੰ ਹੱਲ ਕਰਨ ਲਈ ਵੀ ਕੇਂਦਰ ਨਾਲ ਕਈ ਮੀਟਿੰਗਾਂ ਕੀਤੀਆਂ, ਪਰ ਪਰਨਾਲਾ ਉਥੇ ਦਾ ਉਥੇ ਰਿਹਾ। ਸਿਰਫ਼ ਵਿੱਤ ਕਮਿਸ਼ਨ ਨੇ ਹੀ ਕੁਝ ਭਾਰ ਹਲਕਾ ਕਰਨ ਦਾ ਵਾਅਦਾ ਕੀਤਾ। ਕੈਗ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਵਿੱਤੀ ਸਾਲ 2017-18 ਦੀ ਰਿਪੋਰਟ ਅਨੁਸਾਰ ਪਿਛਲੇ ਪੰਜ ਸਾਲਾਂ ਦੇ ਅਰਸੇ ਵਿੱਚ ਕਰਜ਼ਾ ਦੁੱਗਣਾ ਹੋ ਗਿਆ ਹੈ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …