Breaking News
Home / ਭਾਰਤ / ਦੋ ਸਾਲ ਬਾਅਦ ਹੋਇਆ ਸ੍ਰੀਨਗਰ ‘ਚ ਮੁਕਾਬਲਾ

ਦੋ ਸਾਲ ਬਾਅਦ ਹੋਇਆ ਸ੍ਰੀਨਗਰ ‘ਚ ਮੁਕਾਬਲਾ

ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ

ਸ੍ਰੀਨਗ/ਬਿਊਰੋ ਬਿਊਰੋ ਨਿਊਜ਼
ਸ੍ਰੀਨਗਰ ਦੇ ਡਾਊਨਟਾਊਨ ਇਲਾਕੇ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਦੋ ਖਤਰਨਾਕ ਅੱਤਵਾਦੀਆਂ ਨੂੰ ਮਾਰ ਮੁਕਾਇਆ। ਸੋਮਵਾਰ ਦੇਰ ਰਾਤ ਨੂੰ ਸਰਚ ਅਪ੍ਰੇਸ਼ਨ ਸ਼ੁਰੂ ਹੋਇਆ ਅਤੇ ਸੰਘਣੀ ਅਬਾਦੀ ਵਾਲੇ ਨਵਾਕਦਲ ਇਲਾਕੇ ‘ਚ ਹਿਜਬੁਲ ਮੁਜ਼ਾਹਿਦੀਨ ਦੇ ਦੋ ਖਤਰਨਾਕ ਅੱਤਵਾਦੀ ਲੁਕੇ ਹੋਏ ਸਨ। ਜਿਨ੍ਹਾਂ ‘ਚ ਇਕ ਅਲਗਾਵਵਾਦੀ ਸੰਗਠਨ ਤਹਿਰੀਕ ਏ ਹੁਰੀਅਤ ਦੇ ਪ੍ਰਮੁੱਖ ਮੁਹੰਮਦ ਅਸ਼ਰਫ਼ ਸਹਿਰਾਈ ਦਾ ਬੇਟਾ ਜੁਨੈਦ ਵੀ ਸੀ। ਜਾਣਾਕਰੀ ਅਨੁਸਾਰ ਜੁਨੈਦ ਆਪਣੇ ਸਾਥੀ ਤਾਰਿਕ ਅਹਿਮਦ ਸ਼ੇਖ ਦੇ ਨਾਲ ਲੰਘੀ ਰਾਤ ਨੂੰ ਇਥੇ ਫਸ ਗਿਆ ਸੀ। ਪੁਲਿਸ ਨੂੰ ਟੈਕਲੀਕਲ ਇੰਟੈਲੀਜੈਂਸ ਦੇ ਰਾਹੀਂ ਉਨ੍ਹਾਂ ਦੀ ਮੌਜੂਦਗੀ ਦੀ ਪੁਖਤਾ ਜਾਣਕਾਰੀ ਮਿਲੀ ਸੀ। ਸੁਰੱਖਿਆ ਬਲਾਂ ਨੇ ਉਸ ਘਰ ‘ਚ ਬਲਾਸਟ ਕਰ ਦਿੱਤਾ ਜਿੱਥੇ ਜੁਨੈਦ ਲੁਕਿਆ ਹੋਇਆ ਸੀ। ਇਸ ਧਮਾਕੇ ‘ਚ ਦੋਵੇਂ ਖਤਰਨਾਕ ਅੱਤਵਾਦੀ ਮਾਰੇ ਗਏ ਅਤੇ ਦੋ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਏ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …