ਅੱਤਵਾਦੀਆਂ ਨੂੰ ਆਪਣੇ ਘਰ ਵਿਚ ਸ਼ਰਣ ਦਿੰਦਾ ਸੀ ਦਵਿੰਦਰ ਸਿੰਘ
ਸ੍ਰੀਨਗਰ/ਬਿਊਰੋ ਨਿਊਜ਼
11 ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੇ ਅੱਤਵਾਦੀ ਨਵੀਦ ਬਾਬਾ ਨਾਲ ਗ੍ਰਿਫਤਾਰ ਕੀਤੇ ਗਏ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਕੋਲੋਂ ਵੀਰਤਾ ਪੁਰਸਕਾਰ ਵਾਪਸ ਲਿਆ ਜਾ ਸਕਦਾ ਹੈ। ਇਹ ਜਾਣਕਾਰੀ ਮਿਲੀ ਗਈ ਹੈ ਕਿ ਦਵਿੰਦਰ ਸਿੰਘ ਕੋਲੋਂ ਵੀਰਤਾ ਪੁਰਸਕਾਰ ਵਾਪਸ ਲੈਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਕਸ਼ਮੀਰ ਪੁਲਿਸ ਨੇ ਦਵਿੰਦਰ ਸਿੰਘ ਦੇ ਮਾਮਲੇ ਦੀ ਜਾਣਕਾਰੀ ਗ੍ਰਹਿ ਮੰਤਰੀ ਨੂੰ ਦੇ ਦਿੱਤੀ ਹੈ। ਉਸ ਕੋਲੋਂ ਆਈ.ਬੀ., ਰਾਅ ਅਤੇ ਫੌਜ ਦੀਆਂ ਖੁਫੀਆ ਟੀਮਾਂ ਪੁੱਛਗਿੱਛ ਕਰਨਗੀਆਂ। ਇਸ ਤੋਂ ਬਾਅਦ ਐਨ.ਆਈ.ਏ. ਦਵਿੰਦਰ ਸਿੰਘ ਨੂੰ ਆਪਣੀ ਕਸਟੱਡੀ ਵਿਚ ਲੈ ਲਵੇਗੀ। ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਨੂੰ ਲੰਘੇ ਐਤਵਾਰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦ ਉਹ ਨਵੀਦ ਬਾਬਾ ਨੂੰ ਆਪਣੀ ਕਾਰ ਵਿਚ ਲਿਜਾ ਰਿਹਾ ਸੀ। ਦਵਿੰਦਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਨਵੀਦ ਨੂੰ ਉਸ ਨੇ ਸ੍ਰੀਨਗਰ ਸਥਿਤ ਆਪਣੇ ਘਰ ਵਿਚ ਵੀ ਰੱਖਿਆ ਸੀ।
Check Also
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ
ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …