ਕਰਤਾਰਪੁਰ ਕੋਰੀਡੋਰ
ਪਾਕਿਸਤਾਨ ਵਾਲੇ ਪਾਸੇ 90 ਫੀਸਦੀ ਕੰਮ ਪੂਰਾ
ਪਾਕਿ ਦਾ ਦਾਅਵਾ
ਈਦ ਤੋਂ ਬਾਅਦ ਕੰਮ ਹੋ ਜਾਵੇਗਾ ਕੰਪਲੀਟ
ਡੇਰਾ ਬਾਬਾ ਨਾਨਕ : ਪਾਕਿ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਤੀਜਾ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਬਾਕੀ ਰਹਿੰਦਾ 10 ਫੀਸਦੀ ਕੰਮ ਈਦ ਦੀਆਂ ਛੁੱਟੀਆਂ ਤੋਂ ਬਾਅਦ ਮੁਕੰਮਲ ਕਰ ਲਿਆ ਜਾਵੇਗਾ।
ਡੇਰਾ ਬਾਬਾ ਨਾਨਕ
ਭਾਰਤ ਵਾਲੇ ਪਾਸੇ 40 ਫੀਸਦੀ ਕੰਮ ਪੂਰਾ
ਭਾਰਤ :4 ਮਹੀਨੇ ‘ਚ ਆਪਣੇ ਹਿੱਸੇ ਦਾ ਕੰਮ ਪੂਰਾ ਕਰੇਗਾ
ਭਾਰਤ ਵਾਲੇ ਪਾਸੇ ਕਰਤਾਰਪੁਰ ਕੋਰੀਡੋਰ ਤੱਕ ਰੋਡ ਬਣਾਉਣ ਦਾ ਕੰਮ ਲਗਭਗ 40 ਫੀਸਦੀ ਹੀ ਹੋਇਆ ਹੈ। ਦੂਜੇ ਪਾਸੇ, ਇੰਟੀਗ੍ਰੇਟਿਡ ਚੈਕ ਪੋਸਟ ‘ਤੇ ਟਰਮੀਨਲ ਬਣਾਉਣ ਦੇ ਲਈ ਪੁਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਬਾਕੀ ਕੰਮ 4 ਮਹੀਨੇ ‘ਚ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪਾਕਿਸਤਾਨ ‘ਚ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕਰ ਰਹੀ ਕੰਪਨੀ ਦੇ ਇੰਜੀਨੀਅਰ ਕਾਸ਼ਿਫ ਅਲੀ ਨੇ ਦੱਸਿਆ ਕਿ 70 ਫੀਸਦੀ ਬਿਲਡਿੰਗ ਦਾ ਕੰਮ ਪੂਰਾ ਹੋ ਗਿਆ ਹੈ। ਗੁਰੂਘਰ ਦੀ ਇਮਾਰਤ, ਸਰਾਵਾਂ, ਮੁਸਾਫਿਰਖਾਨਾ ਦੀਆਂ ਛੱਤਾਂ ਪੈ ਗਈਆਂ ਹਨ। ਭਾਰਤ ਦੀ ਜ਼ੀਰੋ ਲਾਈਨ ਤੱਕ ਸਾਢੇ 4 ਕਿਲੋਮੀਟਰ ਸੜਕ ਦਾ 95 ਫੀਸਦੀ ਕੰਮ ਹੋ ਚੁੱਕਿਆ ਹੈ।