Breaking News
Home / ਦੁਨੀਆ / ਪਾਕਿਸਤਾਨ ਵਿਚ ਫਿਰ ਧਾਰਮਿਕ ਅਤਿਆਚਾਰ

ਪਾਕਿਸਤਾਨ ਵਿਚ ਫਿਰ ਧਾਰਮਿਕ ਅਤਿਆਚਾਰ

ਲਾਹੌਰ ‘ਚ ਗੁਰਦੁਆਰੇ ਦੀ ਜ਼ਮੀਨ ‘ਤੇ ਇਸਲਾਮਿਕ ਨੇਤਾ ਦਾ ਕਬਜ਼ਾ
ਲਾਹੌਰ : ਪਾਕਿਸਤਾਨ ਦੇ ਲਾਹੌਰ ‘ਚ ਦਾਵਤ-ਏ-ਇਸਲਾਮੀ (ਬਰੇਲਵੀ) ਦੇ ਵਰਕਰਾਂ ਤੇ ਹਜਰਤ ਸ਼ਾਹ ਕਾਕੂ ਦੀ ਮਜ਼ਾਰ ਦੇ ਕਰਤਾ-ਧਰਤਾ ਨੇ ਸਿੱਖਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਇਕ ਇਸਲਾਮਿਕ ਦੇਸ਼ ਹੈ ਤੇ ਇਹ ਸਿਰਫ਼ ਮੁਸਲਮਾਨਾਂ ਲਈ ਹੈ। ਉਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ ‘ਤੇ ਵੀ ਕਬਜ਼ਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਲਾਹੌਰ ਵਿਚ ਉਸ ਸਥਾਨ ‘ਤੇ ਸਥਾਪਤ ਕੀਤਾ ਗਿਆ ਹੈ, ਭਾਈ ਤਾਰੂ ਸਿੰਘ ਜਿੱਥੇ ਜਾਕਿਆ ਖਾਨ ਦੇ ਹੱਥੋਂ ਸ਼ਹੀਦ ਹੋਏ ਸਨ। ਉਨ੍ਹਾਂ ਨੇ ਆਪਣੇ ਕੇਸ ਕਟਾਉਣ ਤੇ ਇਸਲਾਮ ਕਬੂਲ ਕਰਨ ਦੇ ਬਜਾਏ ਆਪਣਾ ਸਿਰ ਕਟਵਾਉਣਾ ਮਨਜੂਰ ਕਰ ਲਿਆ ਸੀ। ਇਕ ਵੀਡੀਓ ਵਿਚ ਲਾਹੌਰ ਦੇ ਲਾਂਡਾ ਬਾਜ਼ਾਰ ਵਿਚ ਇਕ ਦੁਕਾਨ ਚਲਾਉਣ ਵਾਲੇ ਸੋਹੇਲ ਬਟ ਨੇ ਗੁਰਦੁਆਰਾ ਸ਼ਹੀਦ ਤਾਰੂ ਸਿੰਘ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਨਾਲ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਦੇ ਸਾਬਕਾ ਮੁਖੀ ਗੋਪਾਲ ਸਿੰਘ ਚਾਵਲਾ ਨੂੰ ਧਮਕੀ ਦਿੱਤੀ ਹੈ। ਸੋਹੇਲ ਨੇ ਦਾਅਵਾ ਕੀਤਾ ਕਿ ਜਿਸ ਜ਼ਮੀਨ ‘ਤੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਬਣਾਇਆ ਹੈ ਤੇ ਗੁਰਦੁਆਰੇ ਦੀ 4-5 ਕਨਾਲ ਦੀ ਜ਼ਮੀਨ ਵੀ ਹਜ਼ਰਤ ਸ਼ਾਹ ਕਾਕੂ ਦੀ ਮਜਾਰ ਤੇ ਉਸ ਨਾਲ ਲੱਗਦੀ ਮਸਜਿਦ ਸ਼ਹੀਦ ਗੰਜ ਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੋਹੇਲ ਬਟ ਨੇ ਇਹ ਸਭ ਕੁਝ ਭੂਮਾਫੀਆ ਤੇ ਆਈਐੱਸਆਈ ਅਫਸਰ ਜੈਨ ਸਾਬ ਦੇ ਇਸ਼ਾਰੇ ‘ਤੇ ਕੀਤਾ ਹੈ।

Check Also

ਉਜਬੇਕਿਸਤਾਨ ’ਚ ਭਾਰਤੀ ਬਿਜਨਸਮੈਨ ਨੂੰ 20 ਸਾਲ ਦੀ ਸਜ਼ਾ

ਕਫ ਸਿਰਪ ਨਾਲ 68 ਬੱਚਿਆਂ ਦੀ ਮੌਤ ਦਾ ਮਾਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਉਜਬੇਕਿਸਤਾਨ ਦੀ ਸੁਪਰੀਮ …