-1.8 C
Toronto
Wednesday, December 3, 2025
spot_img
Homeਕੈਨੇਡਾਮਾਤਾ ਰਸਮਿੰਦਰ ਕੌਰ ਸੰਘਾ ਸਦੀਵੀ-ਵਿਛੋੜਾ ਦੇ ਗਏ

ਮਾਤਾ ਰਸਮਿੰਦਰ ਕੌਰ ਸੰਘਾ ਸਦੀਵੀ-ਵਿਛੋੜਾ ਦੇ ਗਏ

ਬਰੈਂਪਟਨ/ਡਾ. ਝੰਡ : ਸਾਰਿਆਂ ਲਈ ਇਹ ਬੜੇ ਹੀ ਦੁੱਖ-ਭਰੀ ਖ਼ਬਰ ਹੈ ਸਾਡੇ ਪਿਆਰੇ ਮਿੱਤਰ ਡਾ. ਜਗਮੋਹਨ ਸਿੰਘ ਸੰਘਾ ਦੇ ਮਾਤਾ ਜੀ ਰਸਮਿੰਦਰ ਕੌਰ ਜੀ ਸੰਘਾ ਬੀਤੇ ਮੰਗਲਵਾਰ 28 ਜੁਲਾਈ ਨੂੰ ਬਰੈਂਪਟਨ ਸਿਵਿਕ ਹਸਪਤਾਲ ਵਿਚ ਆਪਣੇ ਆਖ਼ਰੀ ਸਵਾਸ ਲੈ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਪ੍ਰਮਾਤਮਾ ਵਿਚ ਅਟੁੱਟ ਵਿਸ਼ਵਾਸ਼ ਰੱਖਣ ਵਾਲੇ ਮਾਤਾ ਜੀ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰਹਿੰਦੇ ਸਨ ਅਤੇ ਪਰਿਵਾਰ ਦੇ ਮੈਂਬਰਾਂ ਲਈ ਅਸੀਮ ਸ਼ਕਤੀ ਦਾ ਸੋਮਾ ਸਨ। ਉਹ ਨਾ ਕੇਵਲ ਆਪਣੇ ਪੁੱਤਰਾਂ ਤੇ ਨੂੰਹਾਂ-ਧੀਆਂ ਦੇ ਹੀ ਮਾਤਾ ਜੀ ਸਨ, ਸਗੋਂ ਸੰਘਾ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਾਰੇ ਦੋਸਤਾਂ-ਮਿੱਤਰਾਂ ਤੇ ਸਨੇਹੀਆਂ ਦੇ ਵੀ ‘ਮਾਤਾ ਜੀ’ ਸਨ। ਜ਼ਿਕਰਯੋਗ ਹੈ ਕਿ ਆਪਣੇ ਆਖ਼ਰੀ ਸਵਾਸਾਂ ਤੱਕ ਮਾਤਾ ਰਸਮਿੰਦਰ ਕੌਰ ਜੀ ਪੂਰੇ ਹੋਸ਼-ਓ-ਹਵਾਸ ਵਿਚ ਰਹੇ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ. ਸੰਘਾ ਨੇ ਦੱਸਿਆ ਕਿ ਕੇਵਲ ਚਾਰ ਦਿਨ ਪਹਿਲਾਂ ਹੀ 23 ਜੁਲਾਈ ਵਾਲੇ ਦਿਨ ਉਹ ਉਨ੍ਹਾਂ ਨੂੰ ਬਾਹਰ ਘੁਮਾਉਣ-ਫਿਰਾਉਣ ਲਈ ਪਰਿਵਾਰ ਸਮੇਤ ‘ਲੌਂਗ-ਡਰਾਈਵ’ ਉਤੇ ਗਏ ਅਤੇ ਮਾਤਾ ਜੀ ਨੇ ਉਹ ਸਾਰਾ ਦਿਨ ਆਪਣੇ ਬੱ਼ਚਿਆਂ ਨਾਲ ਬੜੇ ਹੱਸਦਿਆਂ-ਖੇਡਦਿਆਂ ਗ਼ੁਜ਼ਾਰਿਆ। ਉਹ ਦਿਨ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਦਾ ਸੱਭ ਤੋਂ ਹੁਸੀਨ ਤੇ ਮਹੱਤਵਪੂਰਨ ਦਿਨ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਡਾ. ਜਗਮੋਹਨ ਸਿੰਘ ਸੰਘਾ ਤੇ ਕਰਨਲ ਬਲਦੇਵ ਸਿੰਘ ਸੰਘਾ ਅਤੇ ਧੀ ਬਲਦੀਸ਼ ਕੌਰ ਰਟੌਲ ਛੱਡ ਗਏ ਹਨ। ਉਨ੍ਹਾਂ ਦੇ ਮਿਰਤਕ ਸਰੀਰ ਦੇ ਸਸਕਾਰ ਤੇ ਅੰਤਿਮ ਅਰਦਾਸ ਦੀ ਰਸਮ ਇਸ ਵੀਕ-ਐਂਡ ‘ਤੇ ਹੋਵੇਗੀ।

RELATED ARTICLES
POPULAR POSTS