Breaking News
Home / ਕੈਨੇਡਾ / ਯਾਦਗਾਰੀ ਹੋ ਨਿਬੜਿਆ ਟੋਰਾਂਟੋ ਦਾ ਕੌਮਾਂਤਰੀ ਸਰਬ-ਸਾਂਝਾ ਪੰਜਾਬੀ ਕਵੀ ਦਰਬਾਰ

ਯਾਦਗਾਰੀ ਹੋ ਨਿਬੜਿਆ ਟੋਰਾਂਟੋ ਦਾ ਕੌਮਾਂਤਰੀ ਸਰਬ-ਸਾਂਝਾ ਪੰਜਾਬੀ ਕਵੀ ਦਰਬਾਰ

ਟੋਰਾਂਟੋ/ਹੀਰਾ ਰੰਧਾਵਾ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਅੰਤਰਰਾਸ਼ਟਰੀ ਸਰਬ ਸਾਂਝਾ ਕਵੀ ਦਰਬਾਰ ਬਰੈਂਪਟਨ ਦੇ ਸੈਂਚੁਰੀ ਗਾਰਡਨ ਰੀਕ੍ਰੇਸ਼ਨ ਕੰਪਲੈਕਸ ‘ਚ ਕਰਵਾਇਆ ਗਿਆ, ਜਿਸ ‘ਚ ਵੱਖ-ਵੱਖ ਦੇਸ਼ਾਂ ‘ਚ ਵਸਦੇ ਕਵੀਆਂ ਨੇ ਹਿੱਸਾ ਲਿਆ।
ਡਾ. ਪ੍ਰਗਟ ਸਿੰਘ ਬੱਗਾ ਨੇ ਗੁਰੂ ਨਾਨਕ ਦੇਵ ਜੀ ਬਾਰੇ ਬੋਲਦਿਆਂ ਆਪਣੇ ਵਿਲੱਖਣ ਅੰਦਾਜ਼ ਨਾਲ ਸਭ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਭਾਰਤੀ ਕੌਂਸਲੇਟ ਜਨਰਲ ਟੋਰਾਂਟੋਂ ਦੇ ਮੁੱਖ ਅਧਿਕਾਰੀ ਬੀਬੀ ਅਪੂਰਮਾ ਸ੍ਰੀਵਾਸਤਵ ਨੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਤਾਬਦੀ ਦੇ ਰੂਪ ‘ਚ ਮਨਾਉਂਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕਰਵਾਏ ਪ੍ਰੋਗਰਾਮਾਂ ਲਈ ਸਰਕਾਰ ਦੀ ਸ਼ਲਾਘਾ ਕੀਤੀ।
ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਹੀ ਨਹੀਂ, ਉਹ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਵੀ ਸਾਂਝੇ ਗੁਰੂ ਸਨ। ਇਸ ਮੌਕੇ ਸਿੱਖ ਵਿਦਵਾਨ ਪੂਰਨ ਸਿੰਘ ਪਾਂਧੀ, ਸਾਬਕਾ ਸੰਸਦ ਮੈਂਬਰ ਸ. ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਆਖਿਆ ਕਿ ਅੱਜ ਜਾਤਾਂ-ਪਾਤਾਂ ਅਤੇ ਊਚ-ਨੀਚ ਵਾਲੇ ਝੰਜਟਾਂ ‘ਚੋਂ ਨਿਕਲ ਕੇ ਸਾਨੂੰ ਸ਼ਬਦ ਗੁਰੂ ਦੀ ਪ੍ਰੀਭਾਸ਼ਾ ਸਮਝਣੀ ਚਾਹੀਦੀ ਹੈ। ਭਾਰਤ ਤੋਂ ਪਹੁੰਚੇ ਨਾਮਧਾਰੀ ਸੰਪਰਦਾ ਜੀਵਨ ਨਗਰ (ਹਰਿਆਣਾ) ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਬੋਲਦਿਆਂ ਆਖਿਆ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ‘ਚ ਸਾਰੇ ਧਰਮਾਂ ਨੂੰ ਇਕੱਠਾ ਕਰ ਕੇ ਰੱਖਿਆ, ਸਾਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ ਹੈ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਮਨਦੀਪ ਕਮਲ ਅਤੇ ਬੇਟੀਆਂ ਵਲੋਂ ਇਕ ਧਾਰਮਿਕ ਗੀਤ ਨਾਲ ਕੀਤੀ ਗਈ ਜਿਸ ਉਪਰੰਤ ਕੈਨੇਡਾ ਅਤੇ ਭਾਰਤ ਦੇ ਕੌਮੀ ਤਰਾਨੇ ਵੀ ਗਾਏ ਗਏ। ਬਰੈਂਪਟਨ ਤੋਂ ਐਮ ਪੀ ਰੂਬੀ ਸਹੋਤਾ ਨੇ ਵੀ ਆਪਣੀ ਹਾਜ਼ਰੀ ਲਗਾਉਂਦੇ ਹੋਏ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਵਸ ਦੀਆਂ ਮੁਬਾਰਕਾਂ ਪੇਸ਼ ਕੀਆਂ। ਕਵੀ ਦਰਬਾਰ ਵਿੱਚ ਮਨਜੀਤ ਇੰਦਰਾ, ਪਰਮਜੀਤ ਕੌਰ ਦਿਓਲ, ਸੋਏਬ ਸਦੀਕ, ਰਵਿੰਦਰ ਸਿੰਘ ਸਹਿਰਾਅ, ਕੁਮਾਰ ਜਗਦੇਵ ਬਰਾੜ, ਸੁਰਿੰਦਰ ਪਾਮਾ, ਮਾਲਵਿੰਦਰ ਸਿੰਘ, ਜਗੀਰ ਸਿੰਘ ਕਾਹਲੋਂ, ਸੰਜੀਵ ਧਵਨ, ਸਤਨਾਮ ਕੌਰ ਚੌਹਾਨ, ਸ਼ਹੀਨਾ ਕਸ਼ਯਪ, ਅਜਮੇਸ ਸਿੰਘ ਪ੍ਰਦੇਸੀ, ਮਕਸੂਦ ਚੌਧਰੀ, ਇਕਬਾਲ ਮਾਹਲ, ਜੈਕਾਰ ਲਾਲ ਦੁੱਗਲ, ਜਸਬੀਰ ਸਿੰਘ ਸੈਂਭੀ, ਜਸਵਿੰਦਰ ਸਿੰਘ ਬੁੱਚੋ, ਹੀਰਾ ਰੰਧਾਵਾ, ਤਲਵਿੰਦਰ ਸਿੰਘ ਮੰਡ, ਪ੍ਰਵੀਨ ਸੁਲਾਤਾਨਾ, ਮਹਿੰਦਰ ਸਿੰਘ ਕੁੰਦੀ, ਜਰਨੈਲ ਸਿੰਘ ਮਠਾੜੂ, ਹਰਦਿਆਲ ਸਿੰਘ ਝੀਤਾ, ਰਵਿੰਦਰ ਸਿੰਘ ਸਾਦ, ਹਰਵਿੰਦਰ ਚੀਮਾ, ਗੁਰਚਰਨ ਸਿੰਘ ਦੁਬਈ, ਦਿਲਬਾਗ ਸਿੰਘ ਦੇਵਗਨ, ਕਰਨ ਅਜੈਬ ਸਿੰਘ ਸੰਘਾ, ਚੈਟੀ ਕਾਲੀਆ, ਸੁਰਜੀਤ ਕੌਰ,ਉਂਕਾਰਪ੍ਰੀਤ, ਕੁਲਵਿੰਦਰ ਖਹਿਰਾ, ਕਰਨੈਲ ਸਿੰਘ ਮਰਵਾਹਾ, ਕਰਮਜੀਤ ਸਿੰਘ ਬੱਗਾ, ਹਰਜਿੰਦਰ ਪੱਤਲ ਆਦਿ ਨੇ ਬਾਬਾ ਨਾਨਕ ਦੀ ਮਹਿਮਾ ‘ਚ ਕਵਿਤਾਵਾਂ ਅਤੇ ਵਿਚਾਰ-ਚਰਚਾ ਵਿੱਚ ਭਾਗ ਲਿਆ। ਸਮੁੱਚੇ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਹਰਦਿਆਲ ਸਿੰਘ ਝੀਤਾ ਨੇ ਨਿਭਾਈ।
ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਸਭ ਮਹਿਮਾਨ ਕਵੀਆਂ ਤੇ ਪੁੱਜੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ, ਬਲਦੇਵ ਦੂਹੜੇ, ਰਿੰਟੂ ਭਾਟੀਆ, ਤਾਹਿਰ ਗੋਰਾ, ਸੁਰਿੰਦਰਜੀਤ ਕੌਰ,ਤਲਵਿੰਦਰ ਸਿੰਘ, ਪਿਆਰਾ ਸਿੰਘ ਕੁੱਦੋਵਾਲ, ਕਰਮਜੀਤ ਗਿੱਲ, ਸ਼ਿਵਰਾਜ ਸੰਨੀ, ਅਵਤਾਰ ਜੰਡੂ, ਬਲਜੀਤ ਕੌਰ, ਬਲਰਾਜ ਧਾਲੀਵਾਲ, ਸੁੰਦਰਪਾਲ ਰਾਜਾਸਾਂਸੀ ਵੀ ਹਾਜ਼ਿਰ ਸਨ।
ਇਸ ਮੌਕੇ ਗੁਰਦਿਆਲ ਬੱਲ, ਬਲਰਾਜ ਦਿਓਲ, ਸੁਖਿੰਦਰ, ਪ੍ਰਤੀਕ ਆਰਟਿਸਟ, ਹਰਜੀਤ ਬਾਜਵਾ, ਚਮਕੌਰ ਮਾਛੀਕੇ, ਡਾ. ਸੁਖਦੇਵ ਸਿੰਘ ਝੰਡ ਸਮੇਤ ਜੀ ਟੀ ਏ ਵਿਚਲੇ ਪੰਜਾਬੀ ਦੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਤੋਂ ਪ੍ਰਤੀਨਿਧ ਹਾਜ਼ਰ ਸਨ।

Check Also

ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …