-4.7 C
Toronto
Wednesday, December 3, 2025
spot_img
Homeਕੈਨੇਡਾਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੇ ਮੈਂਬਰ ਪਾਰਲੀਮੈਂਟ ਵਜੋਂ ਚੁੱਕੀ ਸਹੁੰ, ਸਮਰਥਕਾਂ...

ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੇ ਮੈਂਬਰ ਪਾਰਲੀਮੈਂਟ ਵਜੋਂ ਚੁੱਕੀ ਸਹੁੰ, ਸਮਰਥਕਾਂ ਦਾ ਕੀਤਾ ਧੰਨਵਾਦ

ਓਟਵਾ : ਅਕਤੂਬਰ ਮਹੀਨੇ ਹੋਈਆਂ ਫੈੱਡਰਲ ਚੋਣਾਂ ਵਿਚ ਬਰੈਂਪਟਨ ਸਾਊਥ ਤੋਂ ਇਕ ਵਾਰ ਫਿਰ ਤੋਂ ਜਿੱਤ ਹਾਸਲ ਕਰਨ ਵਾਲੇ ਐਮ.ਪੀ. ਸੋਨੀਆ ਸਿੱਧੂ ਦਾ ਸਹੁੰ ਚੁੱਕ ਸਮਾਗਮ ਸੋਮਵਾਰ ਨੂੰ ਔਟਵਾ ‘ਚ ਮੁਕੰਮਲ ਹੋਇਆ ਜਿੱਥੇ ਸੋਨੀਆ ਸਿੱਧੂ ਨੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ ਅਤੇ ਸਮੂਹ ਪਰਿਵਾਰ ਸਮੇਤ ਆਪਣੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਬੰਧੀ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ”ਮੈਂ ਆਪਣੇ ਪਰਿਵਾਰ ਤੇ ਸਮਰਥਕਾਂ ਤੋਂ ਇਲਾਵਾ ਵਾਲੰਟੀਅਰ ਟੀਮ ਅਤੇ ਖ਼ਾਸ ਤੌਰ ‘ਤੇ ਉਨ੍ਹਾਂ ਦੇ ਮਾਪਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਵਾਲੰਟੀਅਰ ਕਰਨ ਲਈ ਪ੍ਰੇਰਿਆ ਅਤੇ ਕੰਪੇਨ ‘ਚ ਭੇਜਿਆ। ਆਪਣੀ ਕਮਿਊਨਟੀ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਆਪਣੇ ਸਾਰੇ ਹੀ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।”
ਜ਼ਿਕਰਯੋਗ ਹੈ ਕਿ ਸੋਨੀਆ ਸਿੱਧੂ ਨੇ ਬਰੈਪਟਨ ਸਾਊਥ ਦੇ ਹਲਕੇ ਤੋਂ ਦੂਸਰੀ ਵਾਰ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਤਕਰੀਬਨ 50 ਫੀਸਦੀ ਵੋਟਾਂ ਲੈ ਕੇ ਵਿਰੋਧੀਆਂ ਨੂੰ ਪਛਾੜਣ ਵਾਲੇ ਫ਼ੈੱਡਰਲ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਇਸ ਹਲਕੇ ਤੋਂ ਦੂਸਰੀ ਵਾਰ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ 2015 ‘ਚ ਕੰਸਰਵੇਟਿਵ ਉਮੀਦਵਾਰ ਕਾਇਲੀ ਸੀਬੈਕ ਨੂੰ ਹਰਾ ਕੇ ਜਿੱਤ ਦਰਜ ਕੀਤੀ ਸੀ।

RELATED ARTICLES
POPULAR POSTS