1.2 C
Toronto
Sunday, January 11, 2026
spot_img
Homeਕੈਨੇਡਾਵਾਅਨ ਦੀ ਸੁਪਰ ਮਾਰਕਿਟ ਆਊਟਬ੍ਰੇਕ ਨਾਲ ਜੁੜੇ ਹਨ ਕੋਵਿਡ-19 ਦੇ 23 ਮਾਮਲੇ

ਵਾਅਨ ਦੀ ਸੁਪਰ ਮਾਰਕਿਟ ਆਊਟਬ੍ਰੇਕ ਨਾਲ ਜੁੜੇ ਹਨ ਕੋਵਿਡ-19 ਦੇ 23 ਮਾਮਲੇ

ਟੋਰਾਂਟੋ/ਬਿਊਰੋ ਨਿਊਜ਼ : ਵਾਅਨ ਦੀ ਮਸ਼ਹੂਰ ਸੁਪਰ ਮਾਰਕਿਟ ਤੋਂ ਸ਼ੌਪਿੰਗ ਕਰਨ ਵਾਲਿਆਂ ਨੂੰ ਅਹਿਤਿਆਤ ਵਰਤਣ ਲਈ ਆਖਿਆ ਜਾ ਰਿਹਾ ਹੈ। ਸਟੋਰ ਵਿੱਚ ਆਊਟਬ੍ਰੇਕ ਕਾਰਨ 23 ਵਿਅਕਤੀਆਂ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਇਸ ਸਟੋਰ ਤੋਂ ਸ਼ੌਪਿੰਗ ਕਰਨ ਵਾਲੇ ਸਾਰੇ ਲੋਕਾਂ ਨੂੰ ਖੁਦ ਵਿੱਚ ਕੋਵਿਡ-19 ਲੱਛਣਾਂ ਦੀ ਜਾਂਚ ਕਰਨ ਲਈ ਆਖਿਆ ਗਿਆ ਹੈ। ਯੌਰਕ ਰੀਜਨ ਪਬਲਿਕ ਹੈਲਥ ਅਨੁਸਾਰ ਥੌਰਨਹਿੱਲ ਵਿੱਚ ਡਫਰਿਨ ‘ਤੇ ਸੈਂਟਰ ਸਟਰੀਟਸ ਨੇੜੇ ਕੌਂਕਰਡ ਫੂਡ ਸੈਂਟਰ ਵਿਖੇ ਹੋਈ ਕੋਵਿਡ-19 ਆਊਟਬ੍ਰੇਕ ਨਾਲ ਜੁੜੇ 23 ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਸ਼ਾਮ ਨੂੰ ਯੌਰਕ ਰੀਜਨ ਪਬਲਿਕ ਹੈਲਥ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਜਿਸ ਕਿਸੇ ਨੇ ਵੀ 8 ਅਪਰੈਲ, 2021 ਤੋਂ 21 ਮਈ, 2021 ਤੱਕ ਕੌਂਕਰਡ ਫੂਡ ਸੈਂਟਰ ਤੋਂ ਸ਼ੌਪਿੰਗ ਕੀਤੀ ਹੋਵੇ ਉਹ ਸੁਪਰਮਾਰਕਿਟ ਵਿੱਚ ਆਪਣੀ ਵਿਜ਼ਿਟ ਤੋਂ ਅਗਲੇ 14 ਦਿਨ ਤੱਕ ਆਪਣੇ ਅੰਦਰ ਲੱਛਣਾਂ ਦੀ ਜਾਂਚ ਕਰੇ। ਜੇ ਕੋਵਿਡ-19 ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਲੱਗਦੇ ਹਨ ਤਾਂ ਕੋਵਿਡ-19 ਅਸੈੱਸਮੈਂਟ ਸੈਂਟਰ ਵਿੱਚ ਟੈਸਟ ਕਰਵਾਇਆ ਜਾਵੇ। ਇੱਕ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਸਟੋਰ ਉੱਤੇ ਵਰਕਪਲੇਸ ਆਊਟਬ੍ਰੇਕ ਦੋ ਹਫਤੇ ਪਹਿਲਾਂ 12 ਮਈ ਨੂੰ ਉਸ ਸਮੇਂ ਐਲਾਨੀ ਗਈ ਸੀ ਜਦੋਂ 14 ਇੰਪਲੌਈਜ਼ ਦੇ ਕੋਵਿਡ-19 ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। 17 ਮਈ ਨੂੰ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਸਾਈਟ ਦਾ ਮੁਆਇਨਾ ਵੀ ਕੀਤਾ ਗਿਆ ਸੀ। ਯੌਰਕ ਰੀਜਨ ਨੇ ਆਖਿਆ ਕਿ ਉਹ ਇਸ ਲਈ ਹੁਣ ਨੋਟਿਸ ਜਾਰੀ ਕਰ ਰਹੇ ਹਨ ਕਿਉਂਕਿ ਪੁਸ਼ਟ ਕੇਸਾਂ ਦੀ ਗਿਣਤੀ ਆਊਟਬ੍ਰੇਕ ਐਲਾਨੇ ਜਾਣ ਤੋਂ ਬਾਅਦ ਵੱਧ ਗਈ ਹੈ। 21 ਮਈ ਅਜਿਹਾ ਆਖਰੀ ਦਿਨ ਸੀ ਜਦੋਂ ਕੋਈ ਪਾਜ਼ੀਟਿਵ ਕਰਮਚਾਰੀ ਕੰਮ ਉੱਤੇ ਆਇਆ ਸੀ।

 

RELATED ARTICLES
POPULAR POSTS